Mika Singh ਨਾਲ ਅਕਾਂਕਸ਼ਾ ਪੁਰੀ ਦੇ ਵਿਆਹ ਦਾ ਸੱਚ! ਅਕਾਂਕਸ਼ਾ ਨੇ ਖੁਦ ਕੀਤਾ ਖੁਲਾਸਾ

The-truth-of-Akanksha-Puri's-marriage-to-Mika-Singh

ਮਸ਼ਹੂਰ ਗਾਇਕ ਮੀਕਾ ਸਿੰਘ ਅਕਸਰ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਨਾਲ ਜੁੜਿਆ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਆਉਣ ਤੋਂ ਬਾਅਦ ਉਹ ਇਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਗਏ ਹਨ। ਇਸ ਵਾਰ ਮੀਕਾ ਸਿੰਘ ਆਪਣੇ ਵਿਆਹ ਨੂੰ ਲੈਕੇ ਸੁਰਖੀਆਂ ਬਟੋਰ ਰਹੇ ਹਨ।ਸੋਸ਼ਲ ਮੀਡੀਆ ‘ਤੇ ਸਾਹਮਣੇ ਆਏ ਵੀਡੀਓ ‘ਚ ਮੀਕਾ ਸਿੰਘ ਦੱਖਣੀ ਭਾਰਤੀ ਫ਼ਿਲਮਾਂ ਦੀ ਅਦਾਕਾਰਾ ਅਕਾਂਕਸ਼ਾ ਪੁਰੀ ਨਾਲ ਦਿਖਾਈ ਦੇ ਰਹੇ ਹਨ। ਉੱਥੇ ਹੀ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਜਿਸ ਤੋਂ ਬਾਅਦ ਹੁਣ ਅਕਾਂਕਸ਼ਾ ਨੇ ਮੀਡੀਆ ਨਾਲ ਗੱਲ ਕਰਦਿਆਂ ਸਾਫ ਕਰ ਦਿੱਤਾ ਕਿ ਉਹ ਮੀਕਾ ਨਾਲ ਵਿਆਹ ਨਹੀਂ ਕਰ ਰਹੀ।

ਦਰਅਸਲ ਅਕਾਂਕਸ਼ਾ ਪੁਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਗਾਇਕ ਮੀਕਾ ਸਿੰਘ ਦੇ ਨਾਲ ਇਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ‘ਚ ਦੋਵਾਂ ਨੂੰ ਇਕ ਗੁਰਦੁਆਰੇ ‘ਚ ਬੈਠਿਆਂ ਦੇਖਿਆਂ ਜਾ ਸਕਦਾ ਹੈ।

ਲਗਾਤਾਰ ਫੈਨਜ਼ ਦੇ ਪੁੱਛੇ ਜਾਣ ‘ਤੇ ਖਬਰਾਂ ‘ਚ ਵਿਆਹ ਦੀ ਗੱਲ ਆਉਣ ‘ਤੇ ਹੁਣ ਅਕਾਂਕਸ਼ਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਜਾਣਦੀ ਹਾਂ ਫੈਨਜ਼ ਸਾਨੂੰ ਇਕੱਠੇ ਦੇਖਣਾ ਚਾਹੁੰਦੇ ਹਨ ਪਰ ਮਾਫੀ ਚਾਹੁੰਦੀ ਹਾਂ ਅਜਿਹਾ ਕੁਝ ਨਹੀਂ ਹੋ ਰਿਹਾ।

ਉਨ੍ਹਾਂ ਨਾਲ ਬੈਠੀ ਹੋਈ ਅਕਾਂਕਸ਼ਾ ਪੂਰੀ ਰੈੱਡ ਤੇ ਗ੍ਰੇਅ ਰੰਗ ਦਾ ਸੂਟ ਪਹਿਨੇ ਦਿਖ ਰਹੀ ਹੈ। ਉੱਥੇ ਹੀ ਇਸ ਵੀਡੀਓ ਦੇ ਸਾਹਮਣੇ ਆਉਣ ਮਗਰੋਂ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਉੱਥੇ ਹੀ ਫੈਨਜ਼ ਦਾ ਕਹਿਣਾ ਹੈ ਕਿ ਅਕਾਂਕਸ਼ਾ ਕਿਤੇ ਉਨ੍ਹਾਂ ਨੂੰ ਅਪ੍ਰੈਲ ਫੂਲ ਤਾਂ ਨਹੀਂ ਬਣਾ ਰਹੀ।

ਉੱਥੇ ਹੀ ਅਕਾਂਕਸ਼ਾ ਦੇ ਇਕ ਫੈਨ ਨੇ ਕਿਹਾ ਕਿ ਇਸ ਪੋਸਟ ਦੇ ਸਾਹਮਣੇ ਆਉਣ ਤੋਂ ਬਾਅਦ ਤੁਸੀਂ ਪਾਰਸ ਛਾਬੜਾ ਨੂੰ ਕਾਫੀ ਝਟਕਾ ਦੇ ਦਿੱਤਾ ਹੈ। ਦਰਅਸਲ ਅਕਾਂਕਸ਼ਾ ਪੁਰੀ, ਪਾਰਸ ਛਾਬੜਾ ਦੀ ਐਕਸ ਗਰਲਫਰੈਂਡ ਰਹਿ ਚੁੱਕੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ