ਸਿੱਧੂ ਮੂਸੇਵਾਲਾ ਦੇ ਇਸ ਕਦਮ ਨੇ ਕਰ ਦਿੱਤਾ ਫੈਨਸ ਨੂੰ ਹੈਰਾਨ, ਹੁਣ ਗੋਲਡ ਮੀਡੀਆ ਨੇ ਦੱਸਿਆ ਕਾਰਨ

Sidhu-Musewala's-move-shocked-fans

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਰੀਆਂ ਪੁਰਾਣੀਆਂ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਹੈ ਜਿਸ ਪਿੱਛੇ ਦਾ ਕੋਈ ਵੀ ਕਾਰਨ ਸਿੱਧੂ ਨੇ ਨਹੀਂ ਦੱਸਿਆ। ਫੈਨਸ ਵੀ ਸਿੱਧੂ ਦੇ ਇਹ ਕਰਨ ਤੋਂ ਹੈਰਾਨ ਹਨ ਪਰ ਇਸ ਤੇ ਗੋਲਡ ਮੀਡੀਆ ਜੋ ਸਿੱਧੂ ਮੂਸੇਵਾਲਾ ਨੂੰ ਮੈਨੇਜ ਕਰਦਾ ਹੈ ਨੇ ਲਿਖਿਆ ਹੈ ਕਿ ਸਿੱਧੂ ਸਿਰਫ ਛੁੱਟੀ ‘ਤੇ ਹੈ ਚਿੰਤਾ ਵਾਲੀ ਕੋਈ ਗੱਲ ਨਹੀਂ।

ਹਾਲਾਂਕਿ ਸਿੱਧੂ ਵਰਗੇ ਵਿਅਕਤੀ ਲਈ ਸੋਸ਼ਲ ਮੀਡੀਆ ‘ਤੇ ਐਕਟਿਵ ਨਾ ਰਹਿਣਾ ਬਹੁਤ ਔਖਾ ਹੈ ਪਰ ਐਸਾ ਪਹਿਲਾਂ ਵੀ ਕਈ ਸਿਤਾਰੇ ਕਰ ਚੁੱਕੇ ਹਨ। ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਨ ਨੇ ਵੀ ਅਜਿਹਾ ਹੀ ਕੀਤਾ ਸੀ। ਉਨ੍ਹਾਂ ਇੰਸਟਾਗ੍ਰਾਮ ਅਕਾਉਂਟ ਤੋਂ ਆਪਣੀਆਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਸਨ ਅਤੇ ਇਹ ਇੱਕ ਨਵੀਂ ਸ਼ੁਰੂਆਤ ਵਾਲ ਇਕ ਕਦਮ ਸੀ।

 

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ