ਸਿੱਧੂ ਮੂਸੇ ਵਾਲਾ ਇੱਕ ਵਾਰ ਫਿਰ ਆਪਣਾ ਸੈਡ ਸੌਂਗ ‘ਕੱਟ ਆਫ’ ਲੈ ਕੇ ਹਾਜ਼ਰ , ਦੇਖੋ ਵੀਡੀਓ

sidhu moose wala

ਸਿੱਧੂ ਮੂਸੇ ਵਾਲਾ ਇੱਕ ਤੋਂ ਬਾਅਦ ਇੱਕ ਹਿੱਟ ਦੇਣ ਵਾਲੇ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਥੋੜ੍ਹੇ ਸਮੇਂ ‘ਚ ਹੀ ਇੰਡਸਟਰੀ ‘ਚ ਕਾਫੀ ਵੱਡਾ ਮੁਕਾਮ ਹਾਸਲ ਕਰ ਲਿਆ। ਸਿੱਧੂ ਮੂਸੇ ਵਾਲਾ ਇੱਕ ਵਾਰ ਫਿਰ ਆਪਣਾ ਸੈਡ ਸੌਂਗ ‘ਕੱਟ ਆਫ’ ਲੈ ਕੇ ਹਾਜ਼ਰ ਹੋ ਚੁੱਕੇ ਹਨ। ਗਾਣਾ ਕਾਫੀ ਖੂਬਸੂਰਤ ਹੈ ਤੇ ਗਾਣੇ ਦੇ ਬੋਲ ਦਿਲ ਨੂੰ ਛੂੰਹਦੇ ਹਨ।

ਹਮੇਸ਼ਾ ਦੀ ਤਰ੍ਹਾਂ ਗਾਣੇ ਦੇ ਬੋਲ ਸਿੱਧੂ ਮੂਸੇ ਵਾਲੇ ਦੇ ਆਪਣੇ ਹੀ ਹਨ। ਗਾਣੇ ਦਾ ਮਿਊਜ਼ਿਕ ਗੇਮ ਚੇਂਜਰਜ਼ ਵੱਲੋਂ ਦਿੱਤਾ ਗਿਆ ਹੈ ਤੇ ਵੀਡੀਓ ਟਰੂ ਰੂਟਜ਼ ਵੱਲੋਂ ਬਣਾਇਆ ਗਿਆ ਹੈ। ਕੁਝ ਦਿਨ ਪਹਿਲਾਂ ਗਾਣੇ ਦੀ ਟੀਜ਼ਰ ਰਿਲੀਜ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਫੈਨਸ ਨੂੰ ਗੀਤ ਦੀ ਬੇਸਬਰੀ ਨਾਲ ਉਡੀਕ ਸੀ।

ਸਿੱਧੂ ਮੂਸੇ ਵਾਲੇ ਦੀ ਇਸ ਕੱਟ ਆਫ ਗੀਤ ਨੂੰ ਪਲੈਨੇਟ ਰਿਕਾਡਜ਼ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਸਿੱਧੂ ਦਾ ਹਾਲ ਹੀ ‘ਚ ਲੈਜੇਂਡ ਗੀਤ ਰਿਲੀਜ਼ ਹੋਇਆ ਹੈ ਜਿਸ ਨੂੰ ਔਡੀਅੰਸ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਗਾਣੇ ਨੂੰ ਯੂ ਟਿਊਬ ‘ਤੇ 30 ਲੱਖ ਵਾਰ ਦੇਖਿਆ ਜਾ ਚੁੱਕਿਆ ਹੈ। ਦੇਖਣਾ ਹੋਵੇਗਾ ਸਿੱਧੂ ਮੂਸੇ ਵਾਲੇ ਦੇ ਇਸ ਗੀਤ ਨੂੰ ਕਿਹੋ ਜਿਹਾ ਹੁੰਗਾਰਾ ਮਿਲਦਾ ਹੈ।

Source:AbpSanjha