ਸਿੱਧੂ ਮੂਸੇਵਾਲਾ ਅਤੇ ਗਾਇਕ ਰਾਜਾ ਦਾ ਗੀਤ ‘ਸਪੀਕ ਆਊਟ’ ਹੋਇਆ ਰਿਲੀਜ਼

sidhu moose wala

ਗਾਇਕ ਰਾਜਾ ਅਤੇ ਸਿੱਧੂ ਮੂਸੇਵਾਲਾ ਦਾ ਗੀਤ ‘ਸਪੀਕ ਆਊਟ‘ ਰਿਲੀਜ਼ ਹੋ ਚੁੱਕਿਆ ਹੈ ਇਸ ਗੀਤ ਨੂੰ ਰਾਜਾ ਨੇ ਗਾਇਆ ਹੈ । ਇਸ ਗੀਤ ਦਾ ਕੁਝ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਨੇ ਟੀਜ਼ਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਸੀ । ਗੀਤ ਦੇ ਬੋਲ ਰੰਗਰੇਜ਼ ਸਿੱਧੂ ਨੇ ਲਿਖੇ ਹਨ।

ਗਾਣੇ ‘ਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇਨਸਾਨ ਕਾਮਯਾਬ ਹੋ ਜਾਂਦਾ ਹੈ ਤਾਂ ਕਿਸੇ ਦੀ ਉਸ ਦੇ ਅੱਗੇ ਬੋਲਣ ਦੀ ਹਿੰਮਤ ਨਹੀਂ ਹੁੰਦੀ ਅਤੇ ਜਦੋਂ ਇਨਸਾਨ ਨਾਕਾਮੀ ਹੁੰਦਾ ਹੈ ਤਾਂ ਹਰ ਕੋਈ ਉਸ ‘ਚ ਬੁਰਾਈ ਹੀ ਲੱਭਦਾ ਹੈ। ਇਸ ਦੀ ਫੀਚਰਿੰਗ ‘ਚ ਰਾਜਾ ਦੇ ਨਾਲ ਨਾਲ ਸਿੱਧੂ ਮੂਸੇਵਾਲਾ ਵੀ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ : ‘ਕੇਸਰੀ’ ਦਾ ਇੱਕ ਹੋਰ ਪੋਸਟਰ ਰਿਲੀਜ਼, ਰੋਮਾਂਟਿਕ ਅੰਦਾਜ਼ ‘ਚ ਦਿੱਖ ਰਹੇ ਅਕਸ਼ੈ ਤੇ ਪਰੀਨੀਤੀ

ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਨੇ ਕਈ ਹਿੱਟ ਗੀਤ ਗਾਏ ਹਨ। ਹੁਣ ਵੇਖਦੇ ਹਾਂ ਕਿ ਉਨ੍ਹਾਂ ਦਾ ਇਹ ਗਾਣਾ ਲੋਕਾਂ ਨੂੰ ਕਿੰਨਾ ਪਸੰਦ ਆਉਂਦਾ ਹੈ।

Source:AbpSanjha