Ikko-Mikke Movie: ਅੱਜ ਦੇ ਰਿਸ਼ਤਿਆਂ ਦੀ ਕਹਾਣੀ ਹੈ ‘Ikko-Mikke’: ਸਤਿੰਦਰ ਸਰਤਾਜ

satindra-sartaj-new-movie-ikko-mikke

Ikko-Mikke Movie: ਪੰਜਾਬੀ ਮਸ਼ਹੂਰ ਗਾਇਕ ਅਤੇ ਕਵੀ ਡਾ: ਸਤਿੰਦਰ ਸਰਤਾਜ, ਜੋ ਕਿ ਬਹੁਤ ਵਧੀਆ ਗਾਇਕੀ ਅਤੇ ਕਵਿਤਾ ਨਾਲ ਪੰਜਾਬੀ ਦਾ ਮਾਣ ਵਧਾਉਂਦੇ ਰਹੇ ਹਨ, ਵਿਸ਼ਵਵਿਆਪੀ ਪ੍ਰਸਿੱਧੀ ਕਮਾਉਣ ਤੋਂ ਬਾਅਦ, ਹੁਣ ਅਦਾਕਾਰ ਵਜੋਂ ਪੰਜਾਬੀ ਸਿਨੇਮਾ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਮਸ਼ਹੂਰ ਹਾਲੀਵੁੱਡ ਫਿਲਮ ‘Black Prince’ ਦੇ ਜ਼ਰੀਏ ਵੱਡੇ ਪਰਦੇ ‘ਤੇ ਆਪਣੀ ਅਦਾਕਾਰੀ ਦਾ ਛਾਪ ਛੱਡ ਚੁੱਕੇ ਸਤਿੰਦਰ ਸਰਤਾਜ ਹੁਣ ਆਪਣੀ ਪਹਿਲੀ ਪੰਜਾਬੀ ਫਿਲਮ ‘Ikko-Mikke’ ਲੈ ਕੇ ਆ ਰਹੇ ਹਨ।

ਅੱਜ ਦੇ ਦਿਨ ਯਾਨੀ 13 ਮਾਰਚ ਨੂੰ ਭਾਰਤ ਵਿਚ ਰਿਲੀਜ਼ ਹੋ ਰਹੀ ਇਸ ਫਿਲਮ ਦੇ ਯੂ.ਕੇ. ਅਤੇ ਕਨੇਡਾ ਵਿੱਚ ਇਹ ਫਿਲਮ ਕਾਫੀ ਸ਼ਾਨਦਾਰ ਪ੍ਰੀਮੀਅਰ ਕਰ ਚੁੱਕੀ ਹੈ। ਇਸ ਨੂੰ ਵੇਖ ਰਹੇ ਦਰਸ਼ਕਾਂ ਨੇ ਹਰ ਪੰਜਾਬੀ ਦਰਸ਼ਕ ਨੂੰ ਇਹ ਫਿਲਮ ਦੇਖਣ ਦੀ ਬੇਨਤੀ ਕੀਤੀ ਹੈ। ਦਰਸ਼ਕਾਂ ਨੇ ਇਸ ਫਿਲਮ ਵਿੱਚ ਸਤਿੰਦਰ ਸਰਤਾਜ ਦੀ ਗਾਇਕੀ ਅਤੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ।

Pollywood News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ