ਪੰਜਾਬੀ ਗਾਇਕ ਜੱਸ ਬਾਜਵਾ ਨਾਲ ਵਾਪਰਿਆ ਭਿਆਨਕ ਹਾਦਸਾ

Punjabi Singer Jass Bajwa Accident

ਪੰਜਾਬੀ ਗਾਇਕ ਜੱਸ ਬਾਜਵਾ ਨਾਲ ਕੱਲ ਦੇਰ ਰਾਤ ਵਾਪਰਿਆ ਭਿਆਨਕ ਸੜਕ ਹਾਦਸਾ। ਜੱਸ ਬਾਜਵਾ ਦੇਰ ਰਾਤ ਹਰਿਆਣੇ ਵਿਚ ਧਰਨੇ ਤੋਂ ਆ ਰਹੇ ਸੀ। ਉਨ੍ਹਾਂ ਨੇ ਇਸ ਹਾਦਸੇ ਬਾਰੇ ਦੱਸਦਿਆਂ ਕਿਹਾ ਕਿ ਗੱਡੀ ਉਨ੍ਹਾਂ ਦਾ ਡਰਾਈਵਰ ਚਲਾ ਰਿਹਾ ਸੀ ਕਿ ਅਚਾਨਕ ਉਨ੍ਹਾਂ ਦੀ ਗੱਡੀ ਅੱਗੇ ਅਵਾਰਾ ਜਾਨਵਰ ਆ ਗਿਆ ਜਿਸਨੂੰ ਬਚਾਉਂਦੇ ਉਨ੍ਹਾਂ ਦੀ ਗੱਡੀ ਦੂਸਰੀ ਤਰਫ਼ੋਂ ਆਉਂਦੇ ਟਰੱਕ ਵਿਚ ਵੱਜੀ। ਇਹ ਹਾਦਸਾ ਹੋਰ ਭਿਆਨਕ ਹੋ ਸੱਕਦਾ ਜੇ ਗੱਡੀ ਦੀ ਰਫਤਾਰ ਹੌਲੀ ਨਾ ਹੁੰਦੀ।

ਇਹ ਵੀ ਪੜ੍ਹੋ : IPL 2020 ਵਿੱਚ ਅੱਜ ਚੇਨਈ ਸੁਪਰ ਕਿੰਗਜ਼ ਤੇ ਕੋਲਕਾਤਾ ਨਾਈਟ ਵਿਚਕਾਰ ਹੋਵੇਗੀ ਟੱਕਰ

ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਂਨ ਨਹੀਂ ਹੋਇਆ। ਪਰ ਜੱਸ ਬਾਜਵਾ ਦੀ ਗੱਡੀ ਅਗਲਾ ਹਿਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪਰ ਜੱਸ ਬਾਜਵਾ ਅਤੇ ਉਸਦੇ ਸਾਥੀ ਵਾਲ ਵਾਲ ਬੱਚ ਗਏ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ