ਜੈਸਮੀਨ ਸੈਂਡਲਸ ਕਰੇਗੀ ‘The Great Punjabi Experiment’

jasmine-sandals-will-do-the-great-punjabi-experiment

ਪੰਜਾਬੀ ਗਾਇਕਾ ਤੇ ਗੀਤਕਾਰ ਜੈਸਮੀਨ ਸੈਂਡਲਸ (Jasmine Sandlas) ਲਗਪਗ ਦੋ ਮਹੀਨਿਆਂ ਦੇ ਲੰਬੇ ਬਰੇਕ ਤੋਂ ਬਾਅਦ ਸੋਸ਼ਲ ਮੀਡੀਆ ਤੇ ਵਾਪਸ ਆਈ ਹੈ। ਪਿਛਲੀ ਵਾਰ 24 ਦਸੰਬਰ ਨੂੰ ਉਸ ਨੇ ਆਪਣੀ ਫੀਡ ਤੇ ਕੁਝ ਅਪਡੇਟ ਕੀਤਾ ਸੀ। ਉਸ ਤੋਂ ਬਾਅਦ ਉਸ ਨੇ ਕੋਈ ਪੋਸਟ ਜਾਂ ਸਟੋਰੀ ਅਪਲੋਡ ਨਹੀਂ ਕੀਤੀ ਤੇ ਮਾਰਚ 2021 ਤੱਕ ਕਿਸੇ ਵੀ ਚੀਜ਼ ਬਾਰੇ ਦਰਸ਼ਕਾਂ ਨੂੰ ਅਪਡੇਟ ਨਹੀਂ ਕੀਤਾ।

ਜੈਸਮੀਨ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮਸ ‘ਤੇ ਸ਼ੇਅਰ ਕੀਤੀ ਪੋਸਟ ਜ਼ਰੀਏ ਆਪਣੀ ਵਾਪਸੀ ਦਾ ਐਲਾਨ ਕੀਤਾ। ਕਲਾਕਾਰ ਵੱਲੋਂ ਇੰਸਟਾਗ੍ਰਾਮ, ਟਵਿੱਟਰ ‘ਤੇ ‘The Great Punjabi Experiment’ ਨਾਲ ਪੰਜਾਬ ਦੇ ਖੇਤਾਂ ਦੀ ਤਸਵੀਰ ਸਾਂਝੀ ਕੀਤੀ ਹੈ।

ਗਾਇਕਾ ਨੇ ਆਪਣੇ ਇੰਸਟਾਗ੍ਰਾਮ ਦੀ ਬਾਇਓ ਨੂੰ ‘The Great Punjabi Experiment’ ਵਿੱਚ ਬਦਲ ਦਿੱਤਾ ਹੈ। ਹੁਣ ਇਹ ਗ੍ਰੇਟ ਪੰਜਾਬੀ ਐਸਪੈਰੀਮੈਂਟ ਕੀ ਹੈਉਸ ਦਾ ਇੰਤਜ਼ਾਰ ਸਭ ਨੂੰ ਹੋ ਰਿਹਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ