Shooter punjabi Movie: KV Dhillon ਘਿਰੇ ਵਿਵਾਦਾਂ ‘ਚ, ‘Shooter’ ਫਿਲਮ ਤੇ ਲੱਗਾ ਬੈਨ

captain-amarinder-singh-bans-punjabi-movie-shooter
Shooter Punjabi Movie: ਗੈਂਗਸਟਰ ਸੁੱਖਾ ਕਾਹਲਵਾਂ ‘ਤੇ ਆਧਾਰਿਤ ਫਿਲਮ ‘Shooter’ ਦੀ ਰਿਲੀਜ਼ ‘ਤੇ ਪ੍ਰਸ਼ਾਸਨ ਨੇ ਰੋਕ ਲਗਾ ਦਿੱਤੀ ਹੈ। ਪਰ ਉਂਝ ਜੇ ਦੇਖਿਆ ਜਾਵੇ ਤਾਂ ਇਸ ਫਿਲਮ ਦੇ ਕੁੱਝ ਗੀਤ ਅਤੇ ਟ੍ਰੇਲਰ ਹਾਲੇ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੇ ਹਨ, ਜਿਨ੍ਹਾਂ ਨੂੰ 1 ਕਰੋੜ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ। ਫਿਲਮ ਸ਼ੂਟਰ ਦੇ ਟਰੇਲਰ ਅਤੇ ਗੀਤ ਬੰਦ ਕਰਵਾਉਣ ਨੂੰ ਲੈ ਕੇ ਐਡਵੋਕੇਟ ਐੱਚ. ਸੀ. ਅਰੋੜਾ ਨੇ ਇਕ ਪੱਤਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਵੀ ਟਰੇਲਰ ਅਤੇ ਗੀਤ ਸੋਸ਼ਲ ਮੀਡੀਆ ‘ਤੇ ਚੱਲ ਰਹੇ ਹਨ, ਜਿਨ੍ਹਾਂ ਨੂੰ ਸੋਸ਼ਲ ਮੀਡੀਆ ਤੋਂ ਤੁਰੰਤ ਬੰਦ ਕਰਵਾਇਆ ਜਾਵੇ।

ਇਹ ਵੀ ਪੜ੍ਹੋ: Sidhu Moose Wala ਨੇ ਦਿੜ੍ਹਬੇ ਸ਼ੋਅ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਦੇਖੋ ਪੂਰੀ ਵੀਡੀਓ

ਇਸ ਫਿਲਮ ਸੰਬੰਧੀ FIR ਦਰਜ ਹੋਣ ਤੋਂ ਬਾਅਦ ਕੇ ਵੀ ਢਿੱਲੋਂ ਮੁੜ ਤੋਂ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ। ਫਿਲਮ ਨਿਰਮਾਤਾ KV Dhillon ਤੇ ਹੋਰਨਾਂ ਖਿਲਾਫ ਧਾਰਾ- 153, 153 ਏ, 153 ਬੀ, 160, 107, 505 ਦੇ ਤਹਿਤ ਮੋਹਾਲੀ ‘ਚ ਐੱਫ. ਆਈ. ਆਰ. ਨੰਬਰ 3 ਦਰਜ ਕੀਤੀ ਗਈ ਹੈ। ਇਸ ਦੇ ਨਾਲ ਪ੍ਰਸ਼ਾਸਨ ਨੇ ਇਹ ਵੀ ਕਿਹਾ ਹੈ ਕਿ ਅਜਿਹੀਆਂ ਫ਼ਿਲਮਾਂ ਦੇ ਨਾਲ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੁੰਦੀ ਹੈ ਅਤੇ ਹਥਿਆਰਾਂ ਵਾਲੇ ਗਾਣੇ ਪੰਜਾਬ ਦੀ ਚੱਲ ਰਹੀ ਪੀੜ੍ਹੀ ਅਤੇ ਆਉਣ ਵਾਲੀ ਪੀੜ੍ਹੀ ਤੇ ਬੁਰਾ ਅਸਰ ਪਾਉਂਦੀਆਂ ਨੇ।

captain-amarinder-singh-bans-punjabi-movie-shooter

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਕਿਹਾ ਹੈ ਕਿ, ”ਉਹ ਫਿਲਮ ਦੇ ਨਿਰਮਾਤਾ KV Dhillon ਦੇ ਖਿਲਾਫ ਕਾਰਵਾਈ ਦੀ ਸੰਭਾਵਨਾ ਦਾ ਜਾਇਜ਼ਾ ਲੈਣ, ਜਿਨ੍ਹਾਂ ਨੇ ਪਿਛਲੇ ਸਾਲ ਲਿਖਤੀ ਤੌਰ ‘ਤੇ ਫਿਲਮ ਬਾਰੇ ਭਰੋਸਾ ਦਿੱਤਾ ਸੀ। ਮੁੱਖ ਮੰਤਰੀ ਨੇ ਡੀ. ਜੀ. ਪੀ. ਨੂੰ ਇਹ ਵੀ ਕਿਹਾ ਹੈ ਕਿ ਉਹ ਫਿਲਮ ਦੇ ਪ੍ਰਚਾਰਕਾਂ, ਨਿਰਦੇਸ਼ਕਾਂ ਅਤੇ ਅਦਾਕਾਰਾਂ ਬਾਰੇ ਵੀ ਪੜਤਾਲ ਕਰਨ।

Pollywood News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ