ਪ੍ਰਿਅੰਕਾ ਤੇ ਨਿੱਕ ਦੇ ਤਲਾਕ ਬਾਰੇ ਭੈਣ ਪਰੀਨੀਤੀ ਦਾ ਖੁਲਾਸਾ

parineeti on nick priyankas divorce news

ਕੁਝ ਦਿਨ ਪਹਿਲਾਂ ਅਮਰੀਕੀ ਮੈਗਜ਼ੀਨ ਨੇ ਆਪਣੀ ਰਿਪੋਰਟ ‘ਚ ਦਾਅਵਾ ਕੀਤਾ ਸੀ ਕਿ ਵਿਆਹ ਤੋਂ ਸਿਰਫ ਤਿੰਨ ਮਹੀਨੇ ਬਾਅਦ ਹੀ ਪ੍ਰਿਅੰਕਾ ਤੇ ਨਿੱਕ ਜੋਨਸ ਦਾ ਰਿਸ਼ਤਾ ਖ਼ਤਰੇ ‘ਚ ਪੈ ਗਿਆ ਹੈ ਤੇ ਦੋਵੇਂ ਤਲਾਕ ਲੈ ਸਕਦੇ ਹਨ। ਜਦਕਿ ਪ੍ਰਿਅੰਕਾ ਚੋਪੜਾ ਦੀ ਟੀਮ ਨੇ ਇਨ੍ਹਾਂ ਖ਼ਬਰਾਂ ਨੂੰ ਸਿਰੇ ਤੋਂ ਨਾਕਾਰ ਦਿੱਤਾ ਸੀ। ਹੁਣ ਇਨ੍ਹਾਂ ਖ਼ਬਰਾਂ ‘ਤੇ ਪੀਸੀ ਦੀ ਭੈਣ ਪਰੀਨੀਤੀ ਚੋਪੜਾ ਦਾ ਜਵਾਬ ਆਇਆ ਹੈ।

ਇਹ ਵੀ ਪੜ੍ਹੋ : ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਸਲਮਾਨ ਖਾਨ ਦੀ ਇਹ ਵੀਡੀਓ

ਪਰੀ ਨੇ ਕਿਹਾ, “ਮੈਂ ਇਨ੍ਹਾਂ ਖ਼ਬਰਾਂ ਨਾਲ ਗੁੱਸਾ ਨਹੀਂ ਹੁੰਦੀ ਤੇ ਨਾਲ ਹੀ ਬਹਿਸ ਕਰਨ ‘ਚ ਯਕੀਨ ਰੱਖਦੀ ਹਾਂ। ਮੇਰੇ ਲਈ ਇਹ ਗੁੱਸੇ ਤੋਂ ਜ਼ਿਆਦਾ ਇਮੋਸ਼ਨਲ ਚੀਜ਼ ਹੈ। ਜਿੱਥੇ ਤਕ ਉਸ ਆਰਟੀਕਲ ਦੀ ਗੱਲ ਹੈ ਤਾਂ ਜੇਕਰ ਅਸੀਂ ਇਸ ‘ਤੇ ਕੁਝ ਕਹਿਣਾ ਹੁੰਦਾ ਤਾਂ ਮੈਂ ਟਵੀਟ ਕਰ ਸਭ ਸਾਫ਼ ਕਹਿ ਦਿੰਦੀ।”

ਪਰੀ ਨੇ ਅੱਗੇ ਕਿਹਾ ਕਿ ਨਿੱਕ ਬੇਹੱਦ ਸੁਲਝੇ ਹੋਏ ਵਿਅਕਤੀ ਹਨ ਜੋ ਸਾਡੀ ਸੱਭਿਅਤਾ ਦੀ ਕਦਰ ਕਰਨਾ ਜਾਣਦੇ ਹਨ। ਪਿਛਲੇ ਸਾਲ ਹੀ ਪ੍ਰਿਅੰਕਾ ਤੇ ਨਿੱਕ ਨੇ ਵੱਡੇ ਧੂਮਧਾਮ ਨਾਲ ਵਿਆਹ ਕੀਤਾ ਸੀ। ਹੁਣ ਦੋਵੇਂ ਅਕਸਰ ਹੀ ਇੱਕ-ਦੂਜੇ ਨਾਲ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ।

View this post on Instagram

And forever starts now… ❤️ @nickjonas

A post shared by Priyanka Chopra Jonas (@priyankachopra) on

Source:AbpSanjha