Neha Kakkar ਦਾ ਇਸ ਮੁੰਡੇ ਨਾਲ ਵਿਆਹ ਹੋਇਆ ਪੱਕਾ, ਮੰਮੀ ਨੇ ਬਗੈਰ ਪੁੱਛੇ ਹੀ ਪੱਕਾ ਕੀਤਾ ਰਿਸ਼ਤਾ, ਤੁਸੀਂ ਵੀ ਜ਼ਰੂਰ ਦੇਖੋ

Neha Kakkar And Aditya Narayan Marriage News

ਮੁੰਬਈ : ਮਸ਼ਹੂਰ ਬਾਲੀਵੁੱਡ ਤੇ ਪੰਜਾਬੀ ਸਿੰਗਰ Neha Kakkar ਕਿਸੇ ਨਾ ਕਿਸੇ ਵਜ੍ਹਾ ਕਰਕੇ ਖਬਰਾਂ ‘ਚ ਬਣੀ ਰਹਿੰਦੀ ਹਨ। ਹੁਣ ਰਿਆਲਿਟੀ ਸ਼ੋਅ ‘Indian Idol 11‘ ਦੇ ਸੈੱਟ ਤੋਂ ਖਬਰਾਂ ਆ ਰਹੀਆਂ ਹਨ ਕਿ Neha Kakkar ਤੇ ਆਦਿੱਤਿਆ ਨਾਰਾਇਣ ਦਾ ਵਿਆਹ ਪੱਕਾ ਹੋ ਗਿਆ ਹੈ ਅਤੇ ਇਸ ਗੱਲ ਤੇ ਦੋਹਾਂ ਦੇ ਮੰਮੀ-ਪਾਪਾ ਨੇ ਹਾਮੀ ਵੀ ਭਰ ਦਿੱਤੀ ਹੈ। ‘Indian Idol 11‘ ਦੇ ਸੈੱਟ ਤੋਂ ਆਈ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋਹਾਂ ਸਿੰਗਰਸ ਦੇ ਮੰਮੀ-ਪਾਪਾ ਆਪਸ ਵਿੱਚ ਵਿਆਹ ਦੀ ਗੱਲ ਪੱਕੀ ਕਰਦੇ ਨਜ਼ਰ ਆ ਰਹੇ ਹਨ।

ਤੁਸੀ ਵੀਡਿਓ ਵਿੱਚ ਦੇਖ ਸਕਦੇ ਹੋ ਕਿ Neha Kakkar ਨਾਲ ਵਿਆਹ ਦੀ ਗੱਲ ਸੁਣ ਕੇ ਅਦਿੱਤਿਆ ਖੁਸ਼ ਹੋ ਜਾਂਦਾ ਹੈ ਤੇ ਦੂਜੇ ਪਾਸੇ ਨੇਹਾ ਇਹ ਸਭ ਦੇਖ ਕੇ ਹੈਰਾਨ ਹੋ ਜਾਂਦੀ ਹੈ। Aditya Narayan ਦੇ ਮੰਮੀ-ਪਾਪਾ ਨੇ ਨੇਹਾ ਤੇ ਆਦਿੱਤਿਆ ਦੇ ਵਿਆਹ ਦੀ ਗੱਲ ਨੇਹਾ ਦੀ ਮੰਮੀ ਅੱਗੇ ਰੱਖਦੇ ਹਨ ਤੇ ਇਸ ਤੇ ਨੇਹਾ ਦੀ ਮੰਮੀ ਨੇ ਵੀ ਹਾਮੀ ਭਰ ਦਿੱਤੀ।

Neha Kakkar ਇਹ ਸਭ ਦੇਖ ਕੇ ਹੈਰਾਨ ਹੋ ਜਾਂਦੀ ਹੈ ਤੇ ਪੁੱਛਦੀ ਹੈ ਕਿ ਇਹ ਸਭ ਕਿ ਹੋ ਰਿਹਾ ਹੈ ਤਾਂ ਇਸ ਤੇ ਨੇਹਾ ਦੀ ਮੰਮੀ ਕਹਿੰਦੇ ਹਨ ਕਿ ਅਸੀਂ ਤੇਰਾ ਵਿਆਹ ਅਦਿੱਤਿਆ ਨਾਲ ਪੱਕਾ ਕਰ ਰਹੇ ਹਾਂ। ਇਸ ਤੇ Aditya Narayan ਖੁਸ਼ ਹੋਕੇ ਨੇਹਾ ਦੀ ਮੰਮੀ ਨੂੰ “ਮੰਮੀ ਜੀ” ਬੁਲਾਉਂਦਾ ਹੈ ਤੇ ਨਾਲ ਹੀ ਉਨ੍ਹਾਂ ਦਾ ਆਸ਼ੀਰਵਾਦ ਲੈਂਦਾ ਹੈ। ਨੇਹਾ ਇਹ ਦੇਖ ਕੇ ਆਪਣੀ ਮੰਮੀ ਨੂੰ ਕਹਿੰਦੀ ਹੈ ਕਿ “ਤੁਹਾਨੂੰ ਇਸ ਬਾਰੇ ਮੇਰੇ ਨਾਲ ਗੱਲ ਕਰਨੀ ਚਾਹੀਦੀ ਸੀ” ਤਾਂ ਨੇਹਾ ਦੀ ਮੰਮੀ ਕਹਿੰਦੇ ਹਨ ਕਿ, “ਉਨ੍ਹਾਂ ਫੈਸਲਾ ਕਰ ਲਿਆ ਹੈ ਤੇ ਇਹ ਹੀ ਫਾਈਨਲ ਹੈ”।