ਅਕਸ਼ੈ ਤੇ ਉਰਮਿਲਾ ਦੇ ਗਾਣੇ ਦੇ ਰੀਮੇਕ ‘ਚ ਨਜ਼ਰ ਆ ਰਹੇ ਤੇ ਕਾਰਤਿਕ-ਕ੍ਰਿਤੀ

kartik aaryan and kriti sanon

ਕਾਰਤਿਕ ਆਰੀਅਨ ਦੇ ਸਿਤਾਰੇ ਇਨ੍ਹੀਂ ਦਿਨੀਂ ਬੁਲੰਦੀਆਂ ‘ਤੇ ਹਨ। ਉਹ ਇੱਕ ਤੋਂ ਬਾਅਦ ਇੱਕ ਵੱਡੇ ਪ੍ਰੋਜੈਕਟ ਹਾਸਲ ਕਰ ਰਹੇ ਹਨ। ਹਾਲ ਹੀ ‘ਚ ਕਾਰਤਿਕ ਤੇ ਕ੍ਰਿਤੀ ਸੈਨਨ ਦੀ ਫ਼ਿਲਮ ‘ਲੁਕਾ ਛੁਪੀ’ ਦਾ ਟ੍ਰੇਲਰ ਰਿਲੀਜ਼ ਹੋਇਆ ਸੀ। ਇਸ ਨੂੰ ਫੈਸਨ ਨੇ ਖੂਬ ਪਸੰਦ ਕੀਤਾ।

ਹੁਣ ਫ਼ਿਲਮ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ ਜੋ ‘ਲੁਕਾ ਛੁਪੀ’ ਦਾ ਪਹਿਲਾ ਗਾਣਾ ਤੇ ਅਕਸ਼ੈ-ਉਰਮਿਲਾ ਦਾ ਸੁਪਰਹਿੱਟ ਗਾਣਾ ‘ਪੋਸਟਰ ਲਗਵਾ ਦੋ ਬਾਜ਼ਾਰ ਮੇਂ’ ਹੈ। ਰੀਮੇਕ ਕੀਤੇ ਗਾਣੇ ਨੂੰ ਮੀਕਾ ਸਿੰਘ ਤੇ ਸੁਨੰਦਾ ਸ਼ਰਮਾ ਨੇ ਆਵਾਜ਼ ਦਿੱਤੀ ਹੈ।

ਗਾਣੇ ਦੀ ਰਿਲੀਜ਼ ਤੋਂ ਪਹਿਲਾਂ ਦੋਵਾਂ ਸਟਾਰਸ ਨੇ ਇਸ ਗਾਣੇ ‘ਤੇ ਅਕਸ਼ੈ ਕੁਮਾਰ ਨਾਲ ਡਾਂਸ ਕੀਤਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਹੁਣ ਕੁਝ ਸਮਾਂ ਪਹਿਲਾਂ ਫ਼ਿਲਮ ਦਾ ਗਾਣਾ ਰਿਲੀਜ਼ ਹੋ ਗਿਆ ਹੈ। ਇਸ ‘ਚ ਕਾਰਤਿਕ ਦੇ ਨਾਲ ਕ੍ਰਿਤੀ ਦੀ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ‘ਲੁਕਾ ਛੁਪੀ’ ਇੱਕ ਮਾਰਚ ਨੂੰ ਰਿਲੀਜ਼ ਹੋ ਰਹੀ ਹੈ।

Source:AbpSanjha