ਕਿਮ ਕਰਦਾਸ਼ੀਆਂ ਨੇ ਮੱਥੇ ਟਿੱਕਾ ਲਾ ਕੇ ਕਰਾਇਆ ਫ਼ੋਟੋ ਸ਼ੂਟ, ਲੋਕਾਂ ਨੇ ਕੀਤਾ ਟ੍ਰੋਲ

Kim Kardashian

1. ਰਿਐਲਿਟੀ ਸਟਾਰ ਕਿਮ ਕਾਰਦਾਸ਼ੀਆਂ ਨੂੰ ਚਰਚ ਸੇਵਾ ਦੌਰਾਨ ਮੱਥੇ ‘ਤੇ ਟਿੱਕਾ ਲਾਉਣ ਕਾਰਨ ਅਲੋਚਨਾ ਸਹਿਣੀ ਪਈ।

Kim Kardashian

2. 38 ਸਾਲਾ ਅਦਾਕਾਰਾ ਨੇ ‘ਸੰਡੇ ਸਰਵਿਸ ਵਾਈਬ’ ਕੈਪਸ਼ਨ ਨਾਲ ਇੰਸਟਾਗ੍ਰਾਮ ‘ਤੇ ਆਪਣੀ ਤਸਵੀਰ ਸਾਂਝੀ ਕੀਤੀ ਹੈ।

Kim Kardashian

3. ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਇਹ ਸੰਸਕ੍ਰਿਤੀ ਮਿਲਾਵਟ ਬਹੁਤੀ ਨਹੀਂ ਜਚੀ। ਇੱਕ ਯੂਜ਼ਰ ਨੇ ਕੁਮੈਂਟ ਕੀਤਾ ਹੈ ਕਿ ਸੰਸਕ੍ਰਿਤੀ ਕੋਈ ਪੁਸ਼ਾਕ ਨਹੀਂ ਹੈ ਤੇ ਕਿੰਮ ਦਾ ਇੰਝ ਸੱਜ ਕੇ ਆਉਣਾ ਗ਼ਲਤ ਹੈ।

Kim Kardashian

4. ਉੱਥੇ ਹੀ ਇੱਕ ਹੋਰ ਫੈਨ ਨੇ ਸ਼ਿਕਾਇਤ ਕੀਤੀ ਕਿ ਇਹ ਇੰਡੀਅਨ ਵਾਈਬਸ ਹੈ ਨਾ ਕਿ ਸੰਡੇ।

Kim Kardashian

5. ਇੱਕ ਫੈਨ ਨੇ ਟਿੱਕੇ ਦੀ ਮਹੱਤਤਾ ਦੱਸਦਿਆਂ ਇਸ ਨੂੰ ਚਿੱਟੇ ਕੱਪੜਿਆਂ ਨਾਲ ਪਹਿਨਣ ‘ਤੇ ਸਵਾਲ ਚੁੱਕਿਆ।

Kim Kardashian

6. ਕੁਝ ਲੋਕਾਂ ਨੂੰ ਕਿਮ ਦੇ ਇਸ ਰੂਪ ਵਿੱਚ ਕੋਈ ਖਰਾਬੀ ਨਹੀਂ ਨਜ਼ਰ ਆਈ ਤੇ ਤਸਵੀਰ ਨੂੰ ਪਸੰਦ ਕੀਤਾ।

Kim Kardashian

7. ਕਿਮ ਨੇ ਹਾਲ ਹੀ ਵਿੱਚ ਵੋਗ ਮੈਗ਼ਜ਼ੀਨ ਦੇ ਮਈ ਅੰਕ ਲਈ ਫ਼ੋਟੋਸ਼ੂਟ ਵੀ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਕਾਫੀ ਮਕਬੂਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ : ਕਲੋਈ ਕਾਰਦਸ਼ੀਆਂ ਨਹੀਂ ਕਰਨਾ ਚਾਹੁੰਦੀ ਕਿਸੇ ਨੂੰ ਡੇਟ !

Source:AbpSanjha