ਕੇਜੀਐਫ ਦੇ ਸੁਪਰਹਿੱਟ ਹੋਣ ਮਗਰੋਂ, ‘ਕੇਜੀਐਫ’ ਦੇ ਚੈਪਟਰ-2 ਦੀ ਸ਼ੂਟਿੰਗ ਹੋਈ ਸ਼ੁਰੂ

KGF-2 shooting starts

ਕੇਜੀਐਫ ਚੈਪਟਰ-1’ ਦੇ ਸੁਪਰਹਿੱਟ ਹੋਣ ਤੋਂ ਬਾਅਦ ਔਡੀਅੰਸ ‘ਕੇਜੀਐਫ ਚੈਪਟਰ-2’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਲਈ ਹੁਣ ਉਨ੍ਹਾਂ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਜੀ ਹਾਂ, ਫ਼ਿਲਮ ਦੇ ਅਗਲੇ ਪਾਰਟ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਕੁਝ ਘੰਟੇ ਪਹਿਲਾਂ ਹੀ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਇਸ ਦੀ ਫ਼ਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ।

ਇਹ ਵੀ ਪੜ੍ਹੋ : ਸਾਹਮਣੇ ਆਈ ਕਰਨ ਜੌਹਰ ਦੀ ਮਲਟੀਸਟਾਰਰ ਫ਼ਿਲਮ ‘ਕਲੰਕ’ ਦੀ ਪਹਿਲੀ ਝਲਕ

‘ਕੇਜੀਐਫ ਚੈਪਟਰ-1’ ‘ਚ ਯਸ਼ ਤੇ ਸ਼੍ਰੀਨਿਧੀ ਸ਼ੈਟੀ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਦੇ ਨਾਲ ਹੀ ਔਡੀਅੰਸ਼ ਨੂੰ ਫ਼ਿਲਮ ਨੇ ਖੁਸ਼ ਕੀਤਾ ਤੇ ਬਕਾਸਆਫਿਸ ‘ਤੇ ਇਸ ਦੀ ਚੰਗੀ ਕਮਾਈ ਹੋਈ ਸੀ। ਯਸ਼ ਦੀ ‘ਕੇਜੀਐਫ ਚੈਪਟਰ-1’ ਪਿਛਲੇ ਸਾਲ ਰਿਲੀਜ਼ ਹੋਈ ਸੀ। ਇਹ ਹਿੰਦੀ, ਤੇਲਗੂ, ਮਲਿਆਲਮ ਤੇ ਕਨੰੜ ਭਾਸ਼ਾ ‘ਚ ਰਿਲੀਜ਼ ਹੋਈ ਸੀ।

‘ਕੇਜੀਐਫ ਚੈਪਟਰ-1’ ‘ਚ ਯਸ਼ ਨੇ ਰੌਕੀ ਦਾ ਦਮਦਾਰ ਕਿਰਦਾਰ ਨਿਭਾਇਆ ਸੀ। ਹੁਣ ਦੇਖਣਾ ਬਾਕੀ ਹੈ ਕਿ ‘ਕੇਜੀਐਫ ਚੈਪਟਰ-2’ ਦੀ ਕੀ ਕਹਾਣੀ ਹੋਵੇਗੀ ਤੇ ਯਸ਼ ਕਿਸ ਤਰ੍ਹਾਂ ਦਾ ਕਿਰਦਾਰ ਨਿਭਾਉਣਗੇ। ਖ਼ਬਰਾਂ ਨੇ ਕਿ ਇਸ ਫ਼ਿਲਮ ‘ਚ ਸੰਜੇ ਦੱਤ ਵੀ ਅਹਿਮ ਕਿਰਦਾਰ ‘ਚ ਨਜ਼ਰ ਆੳਣਗੇ।

Source:AbpSanjha