ਕਪਿਲ ਸ਼ਰਮਾ ਦੇ ਸ਼ੋਅ ‘ਚ ਪਹੁੰਚੀ ‘ਕਲੰਕ’ ਦੀ ਟੀਮ, ਵੇਖੋ ਵੀਡੀਓ

kalank team in kapil sharma show

ਕਰਨ ਜੌਹਰ ਦੀ ਪ੍ਰੋਡਕਸ਼ਨ ‘ਚ ਬਣੀ ਮਲਟੀਸਟਾਰ ਫ਼ਿਲਮ ‘ਕਲੰਕ’ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਦੀ ਪ੍ਰਮੋਸ਼ਨ ‘ਚ ਬਿਜ਼ੀ ਫ਼ਿਲਮ ਦੀ ਟੀਮ ਹਾਲ ਹੀ ‘ਚ ਕਪਿਲ ਸ਼ਰਮਾ ਦੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’’ਚ ਪਹੁੰਚੀ ਜਿੱਥੇ ਟੀਮ ਨੇ ਖੂਬ ਮਸਤੀ ਕੀਤੀ।

ਹੁਣ ਅਜਿਹਾ ਤਾਂ ਹੋ ਨਹੀਂ ਸਕਦਾ ਕਿ ਕਪਿਲ ਦੇ ਸ਼ੋਅ ‘ਚ ਹੱਸੀ ਮਜ਼ਾਕ ਨਾ ਹੋਵੇ। ਸ਼ੋਅ ਦੇ ਸੈੱਟ ‘ਤੇ ਫ਼ਿਲਮ ਦੀ ਟੀਮ ਦੀ ਕੀਤੀ ਮਸਤੀ ਦੀ ਇੱਕ ਝਲਕ ਇਸ ਦੇ ਪ੍ਰੋਮੋ ‘ਚ ਸਾਫ਼ ਦੇਖਣ ਨੂੰ ਮਿਲ ਰਹੀ ਹੈ। ਇਸ ਨੂੰ ਦੇਖ ਤੁਸੀਂ ਵੀ ਆਪਣੀ ਹੱਸੀ ਰੋਕ ਨਹੀਂ ਪਾਓਗੇ।

ਇਹ ਵੀ ਪੜ੍ਹੋ : ਚੋਣ ਕਮਿਸ਼ਨ ਨੇ PM ਮੋਦੀ ਦੀ ਬਾਇਓਪਿਕ ‘ਤੇ ਲਗਾਇਆ ਬੈਨ

ਪ੍ਰੋਮੋ ‘ਚ ਸਭ ਤੋਂ ਪਹਿਲਾਂ ਵਰੁਣ, ਆਲਿਆ ਤੇ ਸੋਨਾਕਸ਼ੀ ਦੀ ਧਮਾਕੇਦਾਰ ਐਂਟਰੀ ਹੁੰਦੀ ਹੈ। ਇਸ ਤੋਂ ਬਾਅਦ ਆਲਿਆ ਤੇ ਵਰੁਣ ਸਲੀਮ, ਅਨਾਰਕਲੀ ਦੀ ਨਕਲ ਕਰਦੇ ਹਨ। ਅਨਾਰਕਲੀ ਬਣੀ ਆਲਿਆ ਅਕਬਰ ਬਣੇ ਕਪਿਲ ਨੂੰ ਖੂਬ ਖਰੀ-ਖਰੀ ਸੁਣਾਉਂਦੀ ਹੈ ਤੇ ਨਾਲ ਹੀ ਗੱਲੀ ਬੁਆਏ ਅੰਦਾਜ਼ ‘ਚ ਧਮਕੀ ਵੀ ਦੇ ਦਿੰਦੀ ਹੈ।

ਵੇਖੋ ਵੀਡੀਓ:

‘ਦ ਕਪਿਲ ਸ਼ਰਮਾ ਸ਼ੋਅ’ ਦੇ ਇਸ ਪ੍ਰੋਮੋ ਨੂੰ ਦੇਖ ਕੇ ਲੱਗਦਾ ਹੈ ਕਿ ਆਉਣ ਵਾਲਾ ਐਪੀਸੋਡ ਐਂਟਰਟੈਨਮੈਂਟ ਦਾ ਡੱਬਲ ਡੋਜ਼ ਦਵੇਗਾ। ਜੇਕਰ ‘ਕਲੰਕ’ ਦੀ ਗੱਲ ਕਰੀਏ ਤਾਂ ਫ਼ਿਲਮ 17 ਅਪਰੈਲ ਨੂੰ ਰਿਲੀਜ਼ ਹੋਣੀ ਹੈ।

Source:AbpSanjha