ਜੌਨ ਅਬ੍ਰਾਹਮ ਨੇ ਕੁਝ ਇਸ ਤਰੀਕੇ ਨਾਲ ਉਡਾਇਆ ਸਲਮਾਨ ਦਾ ਮਜ਼ਾਕ

john abraham and salman khan

ਬਾਲੀਵੁੱਡ ਐਕਟਰ ਜੌਨ ਅਬ੍ਰਾਹਮ ਆਪਣੀਆਂ ਫ਼ਿਲਮਾਂ ਤੇ ਵਧੀਆ ਕੰਟੈਂਟ ਨਾਲ ਲੋਕਾਂ ਦੇ ਦਿਲਾਂ ‘ਚ ਰਾਜ ਕਰ ਰਹੇ ਹਨ। ਸਾਲ 2108 ‘ਚ ਉਨ੍ਹਾਂ ਨੇ ਬਾਕਸਆਫਿਸ ‘ਤੇ ‘ਸਤਿਆਮੇਵ ਜਯਤੇ’ ਫ਼ਿਲਮ ਨਾਲ ਔਡੀਅੰਸ ਦਾ ਦਿਲ ਜਿੱਤਿਆ ਸੀ। ਹੁਣ ਉਹ ਆਪਣੀਆਂ ਅਗਲੀਆਂ ਫ਼ਿਲਮਾਂ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ।

ਹਾਲ ਹੀ ‘ਚ ‘ਬਾਟਲਾ ਹਾਊਸ’ ਦੀ ਸ਼ੂਟਿੰਗ ‘ਚ ਬਿਜ਼ੀ ਜੌਨ ਨੇ ਇੰਟਰਵਿਊ ‘ਚ ਸੋਸ਼ਲ ਮੀਡੀਆ ‘ਤੇ ਟ੍ਰੋਲ ਕੀਤੇ ਜਾਣ ਤੇ ਹਾਈਪੇਡ ਐਕਟਰ ਦੀ ਲਿਸਟ ਵਿੱਚ ਸ਼ਾਮਲ ਹੋਣ ਦੀ ਦੌੜ ‘ਤੇ ਸਵਾਲ ਕੀਤੇ। ਇਸ ਦੇ ਜਵਾਬ ‘ਚ ਉਨ੍ਹਾਂ ਕਿਹਾ, “ਮੈਨੂੰ ਸਮਝ ਨਹੀਂ ਆਉਂਦੀ ਕਿ ਕਿਉਂ ਸਟਾਰਸ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਲੋਕਾਂ ਦੀ ਲਿਸਟ ‘ਚ ਸ਼ਾਮਲ ਹੋਣਾ ਚਾਹੁੰਦੇ ਹਨ। ਸਾਡੀ ਪਛਾਣ ਕੰਮ ਹੈ। ਕਈ ਅਜਿਹੇ ਸਟਾਰ ਵੀ ਹਨ ਜੋ ਸਭ ਤੋਂ ਜ਼ਿਆਦਾ ਫੀਸ ਲੈ ਕੇ ਇਸ ਲਿਸਟ ‘ਚ ਤਿੰਨ ਸਾਲ ਤੋਂ ਹਨ ਪਰ ਉਨ੍ਹਾਂ ਦੀਆਂ ਫ਼ਿਲਮਾਂ ਬੁਰੀ ਤਰ੍ਹਾਂ ਫਲੌਪ ਹੋ ਰਹੀਆਂ ਹਨ।”

ਜੌਨ ਨੇ ਅੱਗੇ ਕਿਹਾ 2108 ਦੀ ਲਿਸਟ ਹੀ ਦੇਖ ਲਓ, ਜਿਸ ‘ਚ ਸਲਮਾਨ ਦਾ ਨਾਂ ਸਭ ਤੋਂ ਉੱਤੇ ਹੈ। ਉਨ੍ਹਾਂ ਦੀ ਫ਼ਿਲਮ ‘ਰੇਸ-3’ ਬੁਰੀ ਤਰ੍ਹਾਂ ਫਲੌਪ ਹੋਈ। ਜੌਨ ਨੇ ਕਿਹਾ, “ਕਈ ਸਟਾਰਸ ਏਅਰਪੋਰਟ ‘ਤੇ ਫੰਨੀ ਆਊਟਫਿੱਟ ਪਾ ਕੇ ਜਾਂਦੇ ਹਨ ਤੇ ਉਨ੍ਹਾਂ ਨੂੰ ਟ੍ਰੋਲ ਕੀਤਾ ਜਾਂਦਾ ਹੈ। ਮੈਂ ਵਿਆਹਾਂ ‘ਚ ਪੈਸੇ ਲੈ ਕੇ ਡਾਂਸ ਨਹੀਂ ਕਰ ਸਕਦਾ। ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਗਲਤ ਹੈ ਪਰ ਮੈਂ ਅਜਿਹਾ ਨਹੀਂ ਕਰ ਸਕਦਾ।”

Source:AbpSanjha