ਭਾਰਤੀ ਸ਼ੋਰਟ ਫ਼ਿਲਮ ਦੀ ਆਸਕਰ ‘ਚ ਐਂਟਰੀ , ਡਾਕੀਊਮੈਂਟਰੀ ਸਬਜੇਕਟ ਦੀ ਕੈਟਾਗਿਰੀ ‘ਚ ਸ਼ਾਮਲ

Period end of sentence

ਭਾਰਤੀ ਫ਼ਿਲਮ ‘ਪੀਰੀਅਡ-ਐਂਡ ਆਫ ਸੇਂਟੇਂਸ’ ਨੂੰ ਇਸ ਸਾਲ ਆਸਕਰ ‘ਚ ਐਂਟਰੀ ਮਿਲੀ ਹੈ। ਇਸ ਦੀ ਕਹਾਣੀ ਮਹਾਮਾਰੀ ਨੂੰ ਕਲੰਕ ਬਣਾਏ ਜਾਣ ਦੀ ਸੋਚ ਬਾਰੇ ਦੱਸਦੀ ਹੈ। ਫ਼ਿਲਮ ‘ਚ ਅਸਲ ਪੈਡਮੈਨ ਨੇ ਕੰਮ ਕੀਤਾ ਹੈ।

ਮੰਗਲਵਾਰ ਨੂੰ ਆਸਕਰ ਦੇ ਨੋਮੀਨੇਸ਼ਨ ਦਾ ਐਲਾਨ ਹੋਇਆ। ਇਸ ਲਿਸਟ ਮੁਤਾਬਕ, ਇਸ ਫ਼ਿਲਮ ਨੂੰ ਡਾਕੀਊਮੈਂਟਰੀ ਸ਼ੋਰਟ ਸਬਜੇਕਟ ਦੀ ਕੈਟਾਗਿਰੀ ‘ਚ ਸ਼ਾਮਲ ਕੀਤਾ ਗਿਆ ਹੈ। ਜਿਸ ‘ਚ ‘ਬਲੈਕ ਸ਼ੀਪ’, ‘ਐਂਡ ਮੇਗ’, ‘ਲਾਈਫਬੋਟ’ ਅਤੇ ‘ਅ ਨਾਈਟ ਇਟ ਦ ਗਾਰਡਨ’ ਸ਼ਾਮਲ ਹਨ।

ਫ਼ਿਲਮ ਦੇ ਪ੍ਰੋਡਿਊਸਰ ਗੁਨੀਤ ਮੋਗਾ ਹੈ ਜਿਨ੍ਹਾਂ ਨੇ ਆਸਕਰ ਨੋਮੀਨੇਸ਼ਨ ਤੋਂ ਬਾਅਦ ਕਿਹਾ, “ਅਸੀਂ ਇਸ ਨੂੰ ਬਣਾਇਆ ਹੈ… ਅਸੀਂ ਜੋ ਸੋਚਿਆ ਸੀ, ਇਹ ਉਸ ਤੋਂ ਵੀ ਅੱਗੇ ਦੀ ਚੀਜ਼ ਹੈ”।

26 ਮਿੰਟ ਦੀ ਇਸ ਫ਼ਿਲਮ ‘ਚ ਉੱਤਰ ਭਾਰਤ ਦੇ ਹਾਪੁਡ ਦੀ ਕੁੜੀਆਂ ਅਤੇ ਮਹਿਲਾਵਾਂ ਦੇ ਨਾਲ ਉਨ੍ਹਾਂ ਦੇ ਪਿੰਡ ‘ਚ ਲਗਾਈ ਪੈਡ ਮਸ਼ੀਨ ਨਾਲ ਉਨ੍ਹਾਂ ਦੇ ਤਜਰਬੇ ਨੂੰ ਦਿਖਾਇਆ ਗਿਆ ਹੈ।

Source:AbpSanjha