ਸਿੰਗਰ ਐਮੀ ਵਿਰਕ ਮਗਰੋਂ ਰਣਵੀਰ ਦੀ ‘83’ ‘ਚ ਪੰਜਾਬੀ ਸਿੰਗਰ ਹਾਰਡੀ ਸੰਧੂ ਦੀ ਐਂਟਰੀ

hardy sandhu in 83 movie

ਕਬੀਰ ਖ਼ਾਨ ਦੀ ਅਗਲੀ ਫ਼ਿਲਮ ‘83’ ਮਲਟੀਸਟਾਰ ਫ਼ਿਲਮ ਹੈ। ਇਸ ‘ਚ ਆਏ ਦਿਨ ਕਿਸੇ ਨਾ ਕਿਸੇ ਦਾ ਨਾ ਜੁੜਦਾ ਰਹਿੰਦਾ ਹੈ। ਪੰਜਾਬੀ ਸਿੰਗਰ ਐਮੀ ਵਿਰਕ ਤੋਂ ਬਾਅਦ ਇਸ ‘ਚ ਹੁਣ ਪੰਜਾਬੀ ਸਿੰਗਰ ਹਾਰਡੀ ਸੰਧੂ ਨੇ ਐਂਟਰੀ ਕੀਤੀ ਹੈ। ਉਹ ਇਸ ਫ਼ਿਲਮ ‘ਚ ਸਾਬਕਾ ਕ੍ਰਿਕਟਰ ਮਦਨ ਲਾਲ ਦਾ ਰੋਲ ਅਦਾ ਕਰਨਗੇ।

View this post on Instagram

#Throwback to my first passion. #Cricket

A post shared by Harrdy sandhu (@harrdysandhu) on

ਫ਼ਿਲਮ ‘ਚ ਮਿਲੇ ਅਹਿਮ ਕਿਰਦਾਰ ਬਾਰੇ ਗੱਲ ਕਰਦੇ ਹਾਰਡੀ ਨੇ ਕਿਹਾ, “ਮੈਂ ਅੰਡਰ-19 ਟੀਮ ਤੇ ਰਣਜੀ ਟ੍ਰਾਫੀ ‘ਚ ਕ੍ਰਿਕਟ ਖੇਡ ਚੁੱਕਿਆ ਹਾਂ। ਕਬੀਰ ਸਰ ਨੇ ਮੈਨੂੰ ਆਪਣੇ ਆਖਰੀ ਫੈਸਲੇ ਤੋਂ ਪਹਿਲਾਂ ਕਿਰਦਾਰ ਲਈ ਤਿਆਰ ਹੋਣ ਲਈ ਸੱਤ ਦਿਨਾਂ ਦਾ ਸਮਾਂ ਦਿੱਤਾ ਸੀ।”

ਮਦਨ ਲਾਲ ਦਾ ਕਿਰਦਾਰ ਨਿਭਾਉਣ ਲਈ ਹਾਰਡੀ ਮਦਨ ਦੀ ਵੀਡੀਓਜ਼ ਦੇਖਣਗੇ ਤੇ ਉਨ੍ਹਾ ਦੇ ਤੌਰ ਤਰੀਕੇ ਸਿੱਖਣ ਦੀ ਕੋਸ਼ਿਸ਼ ਕਰਨਗੇ। ਦਿਲਚਸਪ ਗੱਲ ਹੈ ਕਿ ਬੈਂਗਲੂਰੁ ਦੇ ਨੈਸ਼ਨਲ ਕੈਂਪ ਵਿੱਚ ਕੁਝ ਸਮਾਂ ਬਿਤਾਉਂਦੇ ਹੋਏ ਮਦਨ ਨੇ ਖੁਦ ਹਾਰਡੀ ਨੂੰ ਟ੍ਰੇਨਿੰਗ ਦਿੱਤੀ ਸੀ।

ਇਸ ਫ਼ਿਲਮ ‘ਚ ਰਣਵੀਰ ਸਿੰਘ ਕਪਿਲ ਦੇਵ ਦਾ ਰੋਲ ਅਦਾ ਕਰ ਰਹੇ ਹਨ। ‘83’ ਫ਼ਿਲਮ ਹਿੰਦੀ, ਤਮਿਲ ਤੇ ਤੇਲਗੁ ਭਾਸ਼ਾ ‘ਚ ਰਿਲੀਜ਼ ਹੋਵੇਗੀ।

Source:AbpSanjha