ਕ੍ਰਿਕੇਟਰ ਹਾਰਦਿਕ ਪਾਂਡਿਆ ਔਰਤਾਂ ਬਾਰੇ ਦਿੱਤੇ ਬਿਆਨ ਤੇ ਮੰਗਣੀ ਪਈ ਮਾਫੀ

hardik pandya

ਕਰਨ ਜੌਹਰ ਦਾ ਚੈਟ ਸ਼ੋਅ ‘ਕੌਫ਼ੀ ਵਿੱਦ ਕਰਨ ਜੌਹਰ’ ਪਹਿਲੇ ਦਿਨ ਤੋਂ ਹੀ ਸੁਰਖੀਆਂ ‘ਚ ਬਣਿਆ ਹੋਇਆ ਹੈ। ਇਸ ਸ਼ੋਅ ‘ਚ ਹਾਲ ਹੀ ‘ਚ ਇੰਡੀਅਨ ਕ੍ਰਿਕਟ ਟੀਮ ਦੇ ਦੋ ਖਿਡਾਰੀ ਹਾਰਦਿਕ ਪਾਂਡਿਆ ਤੇ ਕੇਐਲ ਰਾਹੁਲ ਆਏ। ਦੋਨਾਂ ਨੇ ਬੇਬਾਕੀ ਨਾਲ ਕਰਨ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਪਰ ਹਾਰਦਿਕ ਦੇ ਕੁਝ ਵਿਵਾਦਤ ਬਿਆਨਾਂ ‘ਤੇ ਆਖਰ ਫੈਨਸ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਟ੍ਰੋਲ ਕੀਤਾ। ਇਸ ਤੋਂ ਬਾਅਦ ਜਨਾਬ ਨੂੰ ਮੁਆਫੀ ਮੰਗਣੀ ਪਈ।

ਇਸ ਸ਼ੋਅ ‘ਚ ਕਰਨ ਨੇ ਦੋਨਾਂ ਨੂੰ ਪਹਿਲਾਂ ਪੁੱਛਿਆ ਕਿ ਵਿਰਾਟ ਕੋਹਲੀ ਤੇ ਸਚਿਨ ਤੇਂਦਲਕਰ ’ਚ ਵਧੀਆ ਬੱਲੇਬਾਜ਼ ਕੌਣ ਹੈ ਜਿਸ ‘ਤੇ ਦੋਵਾਂ ਨੇ ਵਿਰਾਟ ਕੋਹਲੀ ਦਾ ਨਾਂ ਲਿਆ। ਇਸ ਗੱਲ ‘ਤੇ ਫੈਨਸ ਨੇ ਦੋਨਾਂ ਨੂੰ ਖੂਬ ਸੁਣਾਈਆਂ। ਹਾਰਦਿਕ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਨੇ ਮਹਿਲਾਵਾਂ ਨੂੰ ਡੇਟ ਕੀਤੇ ਜਾਣ ਦੇ ਸਵਾਲ ‘ਤੇ ਕਿਹਾ, ‘ਉਨ੍ਹਾਂ ਦਾ ਪਰਿਵਾਰ ਖੁੱਲ੍ਹੀ ਸੋਚ ਵਾਲਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਕੁੜੀ ਨਾਲ ਸਰੀਰਕ ਸਬੰਧ ਬਣਾਏ ਤਾਂ ਮੇਰੇ ਘਰਦਿਆਂ ਨੇ ਇਸ ‘ਤੇ ਗੱਲ ਕਰਦੇ ਹੋਏ ਮੈਨੂੰ ਪੁੱਛਿਆ ਸੀ ਅੱਜ ਕਰਕੇ ਆਇਆ ਹੈਂ।

koffee with karan

ਉਨ੍ਹਾਂ ਅੱਗੇ ਕਿਹਾ, “ਇੱਕ ਦਿਨ ਮੈਂ ਆਪਣੇ ਮਾਤਾ-ਪਿਤਾ ਨਾਲ ਪਾਰਟੀ ‘ਚ ਗਿਆ ਸੀ। ਜਿੱਥੇ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਮੈਂ ਕਿਸ ਕੁੜੀ ਨੂੰ ਦੇਖ ਰਿਹਾ ਹਾਂ। ਇਸ ਤੋਂ ਬਾਅਦ ਉਨ੍ਹਾਂ ਆਪਣੇ ਪਰਿਵਾਰ ਨੂੰ ਜਵਾਬ ਦਿੱਤਾ ਮੈਂ ਤਾਂ ਸਭ ਕੁੜੀਆਂ ਨੂੰ ਦੇਖ ਰਿਹਾ ਹਾਂ। ਇਨ੍ਹਾਂ ਸਭ ਗੱਲਾਂ ਨੂੰ ਲੈ ਕੇ ਹਾਰਦਿਕ ਦੀ ਸੋਸ਼ਲ ਮੀਡੀਆ ‘ਤੇ ਖੂਬ ਆਲੋਚਨਾ ਹੋ ਰਹੀ ਹੈ ਜਿਸ ਤੋਂ ਬਾਅਦ ਉਸ ਨੇ ਮੁਆਫੀ ਮੰਗੀ।

Source:AbpSanjha