ਗੁਰਦਸਪੂਰ ਤੋਂ ਸਨੀ ਦਿਓਲ ਦੀ ਥਾਂ ਸਨੀ ਲਿਓਨ ਦੀ ਜਿੱਤ ਕਰਾਰ, ਵੀਡਿਓ ਹੋਈ ਵਾਇਰਲ

Sunny Deol - Sunny Leone

ਮੁੰਬਈ:ਕਈ ਬਾਲੀਵੁੱਡ ਸਟਾਰਸ ਨੇ ਇਨ੍ਹਾਂ ਲੋਕ ਸਭਾ ਚੋਣਾਂ ‘ਚ ਆਪਣੀ ਕਿਸਮਤ ਅਜ਼ਮਾਈ ਜਿਸ ‘ਚ ਸੰਨੀ ਲਿਓਨ ਦਾ ਨਾਂ ਸ਼ਾਮਲ ਹੋਣ ਤੋਂ ਬਾਅਦ ਵੀ ਉਸ ਦੇ ਨਾਂ ‘ਤੇ ਚਰਚਾ ਹੋ ਰਹੀ ਹੈ। ਅਸਲ ‘ਚ ਅੱਜ ਰੁਝਾਨਾਂ ਬਾਰੇ ਦੱਸਦੇ ਹੋਏ ਨਿਊਜ਼ ਚੈਨਲ ਦੇ ਐਂਕਰ ਨੇ ਸੰਨੀ ਦਿਓਲ ਨੂੰ ਸੰਨੀ ਲਿਓਨ ਕਹਿ ਦਿੱਤਾ।

ਜੀ ਹਾਂ ਚੋਣਾਂ ਦੇ ਨਤੀਜਿਆਂ ਬਾਰੇ ਬੋਲਦੇ ਹੋਏ ਐਂਕਰ ਨੇ ਲਾਈਵ ਬੋਲਿਆ ਕਿ ਸੰਨੀ ਲਿਓਨ ਨੂੰ ਗੁਰਦਾਸਪੁਰ, ਪੰਜਾਬ ਤੋਂ ਅੱਗੇ ਚੱਲ ਰਹੀ ਹੈ। ਇਸ ਦਾ ਵੀਡੀਓ ਉਸੇ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।

ਇਹ ਵੀ ਪੜ੍ਹੋ : Cannes ਮੇਲੇ ‘ਚ ਮਲਿਕਾ ਸ਼ੇਰਾਵਤ ਨੇ ਲੁੱਟਿਆ ਦਰਸ਼ਕਾਂ ਦਾ ਦਿਲ

ਸੰਨੀ ਲਿਓਨ ਨੇ ਵੀ ਇਸ ‘ਤੇ ਚੁਟਕੀ ਲੈਂਦੇ ਹੋਏ ਟਵੀਟ ਕੀਤਾ ਤੇ ਪੋਸਟ ਕੀਤਾ, “ਮੈਂ ਕਿੰਨੀਆਂ ਵੋਟਾਂ ਤੋਂ ਅੱਗੇ ਚੱਲ ਰਹੀ ਹਾਂ?” ਉਨ੍ਹਾਂ ਦੇ ਇਸ ਟਵੀਟ ‘ਤੇ ਸੋਸ਼ਲ ਮੀਡੀਆ ਯੂਜ਼ਰਸ ਕਾਫੀ ਮਜ਼ੇਦਾਰ ਕੁਮੈਂਟ ਕਰ ਰਹੇ ਹਨ ਤੇ ਉਸ ਦੇ ਸੈਂਸ ਆਫ਼ ਹਿਊਮਰ ਦੀ ਤਾਰੀਫ ਕਰ ਰਹੇ ਹਨ।

Source:AbpSanjha