ਗਲੀ ਬੁਆਏ’ ਦਾ ਨਵਾਂ ਪੋਸਟਰ ਆਇਆ ਸਾਹਮਣੇ

GULLY BOY

ਰਣਵੀਰ ਸਿੰਘ ਤੇ ਆਲਿਆ ਭੱਟ ਇਸ ਸਾਲ ਫ਼ਿਲਮ ‘ਗਲੀ ਬੁਆਏ’ ਨਾਲ 14 ਫਰਵਰੀ ਨੂੰ ਥਿਏਟਰਾਂ ‘ਚ ਦਸਤਕ ਦੇ ਰਹੇ ਹਨ। ਹੁਣ ਫ਼ਿਲਮ ਦਾ ਨਵਾਂ ਪੋਸਟਰ ਰਿਲੀਜ਼ ਹੋਇਆ ਹੈ। ਇਸ ‘ਚ ਦੋਵਾਂ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਪੋਸਟਰ ‘ਚ ਰਣਵੀਰ ਨੇ ਆਲਿਆ ਨੂੰ ਆਪਣੀਆਂ ਬਾਹਵਾਂ ‘ਚ ਫੜਿਆ ਹੋਇਆ ਹੈ।

ਇਸ ਪੋਸਟਰ ਤੋਂ ਪਹਿਲਾਂ ਫ਼ਿਲਮ ਦਾ ਟ੍ਰੇਲਰ ਆਇਆ ਸੀ ਜਿਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ। ਇਸ ਦੇ ਨਾਲ ਹੀ ਇਹ ਪਹਿਲੀ ਵਾਰ ਹੋਵੇਗਾ ਜਦੋਂ ਸਕਰੀਨ ‘ਤੇ ਆਲਿਆ ਤੇ ਰਣਵੀਰ ਦੀ ਜੋੜੀ ਲੋਕਾਂ ਸਾਹਮਣੇ ਆ ਰਹੀ ਹੈ। ਫ਼ਿਲਮ ਨੂੰ ਜ਼ੋਯਾ ਅਖ਼ਤਰ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ‘ਚ ਦੋਵਾਂ ਨਾਲ ਕਲਕੀ ਕੋਚਲੀਨ ਵੀ ਅਹਿਮ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।

‘ਗਲੀ ਬੁਆਏ’ ‘ਚ ਰਣਵੀਰ ਨੇ ਇੱਕ ਰੈਪਰ ਦਾ ਰੋਲ ਕੀਤਾ ਹੈ। ਇਸ ਲਈ ਉਨ੍ਹਾਂ ਨੇ ਖੂਬ ਮਿਹਨਤ ਵੀ ਕੀਤੀ ਸੀ। ਫਿਲਹਾਲ ਰਣਵੀਰ ਆਪਣੀ ਹਾਲ ਹੀ ‘ਚ ਰਿਲੀਜ਼ ਫ਼ਿਲਮ ‘ਸਿੰਬਾ’ ਦੀ ਕਾਮਯਾਬੀ ਦਾ ਮਜ਼ਾ ਲੈ ਰਹੇ ਹਨ ਤੇ ਬੀਤੀ ਰਾਤ ਹੀ ਉਹ ਆਪਣੇ ਹਨੀਮੂਨ ਤੋਂ ਵਾਪਸ ਆਏ ਹਨ।

Source:AbpSanjha