ਗੈਰੀ ਸੰਧੂ ਦਾ ਪਹਿਲਾ ਹਿੰਦੀ ਗੀਤ ‘ਧੂੰਆਂ’ ਆਨਲਾਈਨ ਲੀਕ ਹੋਇਆ

Garry sandhu’s first hindi song ‘dhuan’ leaked online

ਗੈਰੀ ਸੰਧੂ ਦੀ ਗਾਇਕੀ ਦੇ ਵੱਖ-ਵੱਖ ਅੰਦਾਜ਼ ਨੂੰ ਸਭ ਨੇ ਸੁਣਿਆ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੇ ਗੈਰੀ ਅਕਸਰ ਹੀ ਆਪਣੀਆਂ ਵੀਡੀਓ ਤੇ ਫੋਟੋਆਂ ਪਾ ਕੇ ਆਪਣੇ ਫੈਨਸ ਨੂੰ ਐਂਟਰਟੇਨ ਕਰਦਾ ਰਹਿੰਦਾ ਹੈ।

ਪੰਜਾਬੀ ਸਿੰਗਰ ਗੈਰੀ ਸੰਧੂ ਨੇ ਪਹਿਲੀ ਵਾਰ ਕੋਈ ਹਿੰਦੀ ਗੀਤ ਗਾਇਆ ਤੇ ਉਹੀ ਗੀਤ ਲੀਕ ਵੀ ਹੋ ਗਿਆ। ਜੀ ਹਾਂ, ਇਹ ਸਹੀ ਹੈ ਤੇ ਹੁਣ ਜਦੋਂ ਕਿਸੇ ਪ੍ਰੋਜੈਕਟ ਦੇ ਆਫ਼ੀਸ਼ੀਅਲ ਰਿਲੀਜ਼ ਤੋਂ ਪਹਿਲਾਂ ਹੀ ਉਹ ਲੀਕ ਹੋ ਜਾਵੇ ਤਾਂ ਆਰਟਿਸਟ ਨੂੰ ਦੁੱਖ ਤਾਂ ਹੁੰਦਾ ਹੀ ਹੈ। ਗੈਰੀ ਨੇ ਵੀ ਵੀਡੀਓ ਸ਼ੇਅਰ ਕਰ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਗੈਰੀ ਦੇ ਫੈਨਸ ਨੂੰ ਦੱਸ ਦਈਏ ਕਿ ਗੈਰੀ ਦੇ ਇਸ ਹਿੰਦੀ ਗੀਤ ਦਾ ਨਾਂ ‘ਧੂੰਆਂ’ ਹੈ। ਗੈਰੀ ਦੀ ਇਸ ਵੀਡੀਓ ਤੋਂ ਬਾਅਦ ਸਭ ਫੈਨਜ਼ ਨੇ ਯੂਟਿਊਬ ‘ਤੇ ‘ਧੂੰਆਂ’ ਗੀਤ ਸਰਚ ਕਰਨਾ ਸ਼ੁਰੂ ਵੀ ਕਰ ਦਿੱਤਾ। ਗੈਰੀ ਸੰਧੂ ਦਾ ਪਹਿਲਾ ਹਿੰਦੀ ਗੀਤ ‘ਧੂੰਆਂ’ ਆਨਲਾਈਨ ਲੀਕ ਹੋ ਗਿਆ ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ