‘ਗੇਮ ਆਫ਼ ਥ੍ਰੋਨਸ’ ਦਾ ਐਪੀਸੋਡ ਆਨ-ਏਅਰ ਹੋਣ ਤੋਂ ਪਹਿਲਾ ਹੋਇਆ ਲੀਕ

games of thrones season 8

ਗੇਮ ਆਫ਼ ਥ੍ਰੋਨਸ’ ਦਾ ਅੱਠਵਾਂ ਸੀਜ਼ਨ ਰਿਲੀਜ਼ ਹੋ ਚੁੱਕੀਆ ਹੈ। ਇਸ ਨੂੰ ਲੈ ਕੇ ਪੂਰੀ ਦੁਨੀਆ ‘ਚ ਜ਼ਬਰਦਸਤ ਬੱਜ਼ ਬਣਿਆ ਹੋਇਆ ਹੈ ਕਿਉਂਕਿ ਵੈੱਬ ਸੀਰੀਜ਼ ਦਾ ਇਹ ਆਖਰੀ ਸੀਜ਼ਨ ਹੈ। ਐਤਵਾਰ ਨੂੰ ਇਸ ਸੀਜ਼ਨ ਦਾ ਦੂਜਾ ਐਪਿਸੋਡ ਲੀਕ ਹੋ ਗਿਆ, ਜਦਕਿ ਇਸ ਦਾ ਸ਼ੈਡੀਊਲ ਟਾਈਮ ਐਤਵਾਰ ਐਚਬੀਓ ‘ਤੇ ਲੀਕ ਹੋਣ ਤੋਂ ਦੋ ਘੰਟੇ ਬਾਅਦ ਦਾ ਸੀ।

ਦ ਰੈਪ’ ਦੀ ਰਿਪੋਰਟ ਮੁਤਾਬਕ ਇਸ ਸੀਰੀਜ਼ ਦੇ ਲੀਕ ਹੋਣ ਦਾ ਅਲਰਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਇਆ। ਸੋਸ਼ਲ ਮੀਡੀਆ ‘ਤੇ ਇਹ ਕਲੇਮ ਕੀਤਾ ਗਿਆ, ਜਰਮਨੀ ‘ਚ ਅਮੇਜ਼ਮ ਪ੍ਰਾਈਮ ‘ਤੇ ਸ਼ੋਅ ਟੇਲੀਕਾਸਟ ਟਾਈਮ ਤੋਂ ਪਹਿਲਾਂ ਹੀ ਲੀਕ ਹੋ ਗਿਆ। ਇਸ ਵੈੱਬ ਸੀਰੀਜ਼ ਦਾ ਪਹਿਲਾ ਐਪੀਸੋਡ ਬੀਤੇ ਦਿਨੀਂ ਐਚਬੀਓ ‘ਤੇ ਆਨ-ਏਅਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਆਪਣੇ ਤੋਂ 45 ਸਾਲ ਵੱਡੇ ਆਦਮੀ ਨਾਲ ਕਰਵਾਇਆ ਵਿਆਹ, ਜਾਣੋ ਵਜ੍ਹਾ

‘ਗੇਮ ਆਫ਼ ਥ੍ਰੋਨਸ’ ਇੱਕ ਅਮਰੀਕਨ ਟੀਵੀ ਸੀਰੀਜ਼ ਹੈ, ਜੋ ਰਾਈਟਰ ਜੌਰਜ ਆਰ ਆਰ ਮਾਰਟਿਨ ਦੀ ਕਿਤਾਬ ‘ਅ ਸੌਂਗ ਆਫ਼ ਆਈਸ ਐਂਡ ਫਾਈਰ’ ‘ਤੇ ਆਧਾਰਿਤ ਹੈ। ਇਸਦੇ ਹਰ ਸੀਜ਼ਨ ‘ਚ ਕਰੀਬ 10 ਐਪੀਸੋਡ ਹਨ ਅਤੇ ਹਰ ਐਪੀਸੋਡ ਕਰੀਬ 50 ਮਿੰਟ ਦਾ ਹੈ। ਜਿਸ ਦੀ ਸ਼ੁਰੂਆਤ 2011 ‘ਚ ਹੋਈ ਸੀ ਹੁਣ ਤਕ ਇਸਦੇ ਕੁਲ 65 ਐਪੀਸੋਡ ਆ ਚੁੱਕੇ ਹਨ।

Source:AbpSanjha