ਅੱਜ ਕਰਤਾਰਪੁਰ ਵਿਖੇ ਹੋਵੇਗਾ ਮਰਹੂਮ ਪੰਜਾਬ ਗਾਇਕ ਦਿਲਜਾਨ ਦਾ ਅੰਤਿਮ ਸਸਕਾਰ

Funeral of late Punjab singer Diljan to be held at Kartarpur today

ਦਿਲਜਾਨ ਜੋ ਬੀਤੇ ਦਿਨੀਂ ਭਿਆਨਕ ਸੜਕ ਹਾਦਸੇ ਵਿਚ ਸਦੀਵੀ ਵਿਛੋੜਾ ਦੇ ਗਏ ਸਨ, ਦੀ ਅੰਤਮ ਯਾਤਰਾ ਅੱਜ ਦੁਪਹਿਰੇ 12:30 ਵਜੇ ਉਨ੍ਹਾਂ ਦੇ ਗ੍ਰਹਿ ਆਰੀਆ ਨਗਰ ਬੈਕਸਾਈਡ ਅਜੀਤ ਪੈਲੇਸ ਕਰਤਾਰਪੁਰ ਤੋਂ ਅਰੰਭ ਹੋਵੇਗੀ। ਇਸ ਮਗਰੋਂ ਦੁਪਹਿਰ 1 ਵਜੇ ਸ਼ਮਸ਼ਾਨਘਾਟ ਕਰਤਾਰਪੁਰ ਵਿਚ ਸਸਕਾਰ ਕੀਤਾ ਜਾਵੇਗਾ।

29 ਅਤੇ 30 ਮਾਰਚ ਦੀ ਦਰਮਿਆਨੀ ਰਾਤਜਦੋਂ ਦਿਲਜਾਨ ਆਪਣੀ ਐਸਯੂਵੀ ਵਿਚ ਅੰਮ੍ਰਿਤਸਰ ਤੋਂਕਰਤਾਰਪੁਰ ਵੱਲ ਜਾ ਰਿਹਾ ਸੀ ਤਾਂ ਜੰਡਿਆਲੇ ਅਨਾਜ ਮੰਡੀ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਹੈ। ਉਸ ਦੀ ਕਾਰ ਦੀ ਸਪੀਡ ਕਾਫ਼ੀ ਤੇਜ਼ ਸੀ ,ਜਿਸ ਕਾਰਨ ਪੁਲ ‘ਤੇ ਪਹੁੰਚਣ ‘ਤੇ ਉਸ ਦੀ ਕਾਰ ਬੇਕਾਬੂ ਹੋ ਗਈ ਅਤੇ ਡਿਵਾਈਡਰ ਨੂੰ ਟੱਕਰ ਮਾਰਦਿਆਂ ਪਲਟ ਗਈ।

ਦਿਲਜਾਨ ਕੈਨੇਡਾ ਪੀਆਰਸੀ ਅਤੇ ਉਸ ਦੀ ਪਤਨੀ ਅਤੇ ਇਕ ਬੇਟੀ ਟੋਰਾਂਟੋ ਵਿੱਚ ਹੀ ਰਹਿੰਦੇ ਹਨ ਅਤੇ ਉਸ ਦਾ ਬਾਕੀ ਪਰਿਵਾਰ ਤੇ ਰਿਸ਼ਤੇਦਾਰ ਵੀ ਕੈਨੇਡਾ ਵਿਚ ਹੀ ਹਨ। ਜਿਸ ਕਰਕੇ ਦਿਲਜਾਨ ਦੇ ਰਿਸ਼ਤੇਦਾਰਾਂ ਦੇ ਕਹਿਣ ਮੁਤਾਬਕ ਉਸ ਦਾ ਸਸਕਾਰ ਅੱਜ ਉਸ ਦੇ ਰਿਸ਼ਤੇਦਾਰਾਂ ਵੱਲੋਂ ਇੱਥੇ ਪਹੁੰਚ ਕੇ ਕੀਤਾ ਜਾਵੇਗਾ।

ਦਿਲਜਾਨ ਦਾ ਕਰੀਬ ਇਕ ਵਰ੍ਹੇ ਪਹਿਲਾਂ ਰਿਲੀਜ ਹੋਇਆ ਗਾਣਾ ‘ਤੇਰੇ ਵਰਗੇ’ ਕਾਫ਼ੀ ਮਕਬੂਲ ਹੋਇਆ ਸੀ ਅਤੇ ਉਸ ਤੇ ਇਕ ਦਮ ਇਸ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਬਾਅਦ ਦਿਲਜਾਨ ਦੇ ਫੈਨਸ ਨੂੰ ਕਾਫ਼ੀ ਵੱਡਾ ਸਦਮਾ ਪਹੁੰਚਿਆ ਹੈ।

ਦਿਲਜਾਨ ਦਾ ਜਨਮ ਜਲੰਧਰ ਦੇ ਕਰਤਾਰਪੁਰ ਵਿਖੇ ਇੱਕ ਮੱਧ ਵਰਗੀ ਪਰਿਵਾਰ ‘ਚ ਹੋਇਆ ਸੀ। ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਨੇ ਦਿਲਜਾਨ ਨੂੰ ਸੰਗੀਤ ਸਿਖਾਇਆ ਸੀ। ਇਸ ਨੇ ਅਸਲੀਅਤ ਪ੍ਰਦਰਸ਼ਨ ਸੰਗੀਤ ਪ੍ਰੋਗਰਾਮ “ਆਵਾਜ਼ ਪੰਜਾਬ ਦੀ” ਵਿੱਚ ਵੀ ਹਿੱਸਾ ਲਿਆ। ਉਹ ਬਚਪਨ ਤੋਂ ਗਾਇਕ ਬਣਨਾ ਚਾਹੁੰਦਾ ਸੀ। ਪਾਕਿਸਤਾਨੀ ਅਤੇ ਭਾਰਤੀ ਅਸਲੀਅਤ ਪ੍ਰਦਰਸ਼ਨ ਸੰਗੀਤ ਪ੍ਰੋਗਰਾਮ ਸੁਰ ਕਸ਼ੇਤਰਾ ਵਿੱਚ ਪ੍ਰਤੀਯੋਗੀ ਬਣਿਆ। ਉਹ ਸਮੁੱਚੇ ਤੌਰ ‘ਤੇ ਸਭ ਤੋਂ ਤੇਜ਼ ਰਨਰ-ਅਪ ਰਿਹਾ ਅਤੇ ਭਾਰਤ ਵੱਲੋਂ ਜੇਤੂ ਬਣਿਆ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ