‘ਕਲੰਕ’ ਫ਼ਿਲਮ ‘ਚ ਵਰੁਣ ਦਾ ਪਹਿਲਾ ਲੁੱਕ ਆਇਆ ਸਾਹਮਣੇ

varun dhawan first look in kalankk

ਵਰੁਣ ਧਵਨ ਤੇ ਆਲਿਆ ਭੱਟ ਦੀ ਫ਼ਿਲਮ ‘ਕਲੰਕ’ ਲੰਬੇ ਸਮੇਂ ਤੋਂ ਫੈਨਸ ‘ਚ ਖਿੱਚ ਬਣਾਏ ਰੱਖਣ ‘ਚ ਕਾਮਯਾਬ ਰਹੀ ਹੈ। ਇਸੇ ਉਤਸ਼ਾਹ ਨੂੰ ਬਣਾਏ ਰੱਖਣ ਲਈ ਮੇਕਰਸ ਨੇ ਫ਼ਿਲਮ ‘ਚ ਵਰੁਣ ਦਾ ਪਹਿਲਾ ਲੁੱਕ ਕੁਝ ਸਮਾਂ ਪਹਿਲਾਂ ਹੀ ਰਵੀਲ ਕੀਤਾ ਹੈ। ਇਸ ਦੇ ਪੋਸਟਰ ਨੂੰ ਦੇਖ ਕੇ ਸਾਫ ਹੋ ਗਿਆ ਹੈ ਕਿ ਇਸ ‘ਚ ਵੀ ਵਰੁਣ ਦਾ ਰੋਲ ਉਸ ਦੇ ਕਰੀਅਰ ਦੇ ਚੈਲੇਂਜਿੰਗ ਕਿਰਦਾਰਾਂ ਵਿੱਚੋਂ ਇੱਕ ਹੋਣ ਵਾਲਾ ਹੈ।

ਫ਼ਿਲਮ ਤੋਂ ਵਰੁਣ ਦੀ ਪਹਿਲੀ ਝਲਕ ਨੂੰ ਧੱਕ-ਧੱਕ ਗਰਲ ਮਾਧੁਰੀ ਨੇ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਇਸ ਨੂੰ ਕੈਪਸ਼ਨ ਵੀ ਦਿੱਤਾ ਹੈ ਕਿ ਸਾਡੀ ਦੁਨੀਆ ਬਹੁਤ ਵੱਡੀ ਹੈ ਤੇ ਸਾਡਾ ਹੀਰੋ ਬਹੁਤ ਬਹਾਦਰ ਹੈ। ਉਧਰ ਸੰਜੈ ਦੱਤ ਨੇ ਵੀ ਟਵੀਟ ਕਰਦੇ ਹੋਏ ਲਿਖਿਆ, “ਮਿਲੋ ਕਲੰਕ ਨੂੰ…ਜੋ ਸਾਡੀ ਫ਼ਿਲਮ ਦਾ ਹੀਰੋ ਹੈ।”

2019 ‘ਚ ਆਉਣ ਵਾਲੀ ‘ਕਲੰਕ’ ਮਲਟੀਸਟਾਰਰ ਫ਼ਿਲਮ ਹੈ। ਇਸ ‘ਚ ਲੰਬੇ ਅਰਸੇ ਬਾਅਦ ਮਾਧੁਰੀ ਦੀਕਸ਼ਿਤ ਤੇ ਸੰਜੇ ਦੱਤ ਵੀ ਨਜ਼ਰ ਆਉਣਗੇ। ਵਰੁਣ ਨਾਲ ਫ਼ਿਲਮ ‘ਚ ਆਲਿਆ ਭੱਟ ਹੈ। ਇਨ੍ਹਾਂ ਤੋਂ ਇਲਾਵਾ ਕਲੰਕ ‘ਚ ਆਦਿੱਤਿਆ ਰਾਏ ਕਪੂਰ ਤੇ ਸੋਨਾਕਸ਼ੀ ਸਿਨ੍ਹਾ ਵੀ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

Source:AbpSanjha