ਹੋਲੀ ਤੇ ਟੀਵੀ ਅਦਾਕਾਰਾ ਦੀ ਕਾਰ ‘ਤੇ ਸ਼ਰਾਬੀਆਂ ਨੇ ਕੀਤਾ ਹਮਲਾ, ਚੱਪਲਾਂ ਨਾਲ ਕੁੱਟ ਕੇ ਭਜਾਏ ਸ਼ਰਾਬੀ

Chahatt Khanna

ਹੋਲੀ ਵਾਲੇ ਦਿਨ ਟੈਲੀਵਿਜ਼ਨ ਅਦਾਕਾਰਾ ਚਾਹਤ ਖੰਨਾ ਦੀ ਕਾਰ ‘ਤੇ ਕੁਝ ਸ਼ਰਾਬੀਆਂ ਨੇ ਅਚਾਨਕ ਹਮਲਾ ਕਰ ਦਿੱਤਾ। ਇਸ ਦੌਰਾਨ ਸ਼ਰਾਬੀਆਂ ਨੇ ਚਾਹਤ ਦੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰੀ ੳਤੇ ਬਾਅਦ ‘ਚ ਉਸ ਦੇ ਡ੍ਰਾਈਵਰ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਚਾਹਤ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਕੀਤਾ।

ਇਹ ਵੀ ਪੜ੍ਹੋ : ਹਰ ਪਾਸੇ ਛਾਇਆ ਕੇਸਰੀ ਦਾ ਰੰਗ, ਲੋਕਾਂ ਤੇ ਨਾਲ-ਨਾਲ ਕ੍ਰਿਟੀਕਸ ਨੂੰ ਪਸੰਦ ਆਈ ਕੇਸਰੀ

ਚਾਹਤ ਦਾ ਕਹਿਣਾ ਹੈ ਕਿ ਸ਼ਰਾਬੀਆਂ ਨੇ ਕਾਰ ਦਾ ਦਰਵਾਜਾ ਖੜਕਾਇਆ। ਜਿਸ ਤੋਂ ਬਾਅਦ ਉੱਥੇ 20-25 ਲੋਕ ਇਕੱਠਾ ਹੋ ਗਏ ਅਤੇ ਤਮਾਸ਼ਾ ਦੇਖਦੇ ਰਹੇ। ਚਾਹਤ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਮੇਰੇ ਡਰਾਇਵਰ ਨੂੰ ਕਾਰ ਤੋਂ ਉਤਰਜ਼ ਲਈ ਮਜਬੂਰ ਕਰ ਦਿੱਤਾ ਅਤੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਕਾਰ ਦਾ ਪਿਛਲਾ ਸ਼ੀਸ਼ਾ ਵੀ ਤੋੜ ਦਿੱਤਾ ਅਤੇ ਬੋਨਟ ‘ਤੇ ਚੜ੍ਹ ਕੇ ਨੱਚਣ ਲੱਗੇ।

ਚਾਹਤ ਨੇ ਪੁਲਿਸ ਨੂੰ ਫੋਨ ਕਰ ਸਾਰੀ ਘਟਨਾ ਦੱਸੀ ਅਤੇ ਪੁਲਿਸ ਦੇ ਆਉਣ ਤਕ ਆਪਣੇ ਡਰਾਈਵਰ ਨੂੰ ਬਚਾਉਣ ਲਈ ਖੁਦ ਹੀ ਸ਼ਰਾਬੀਆਂ ਨਾਲ ਟੱਕਰ ਪਈ। ਇਸ ਦੌਰਾਨ ਚਾਹਤ ਨੇ ਆਪਣੀ ਚੱਪਲ ਨਾਲ ਹੀ ਸ਼ਰਾਬੀਆਂ ਦੀ ਕੁਟਾਈ ਕਰ ਦਿੱਤੀ।

Source:AbpSanjha