ਯੂਟਿਊਬ ਤੇ ਧੂਮ ਮਚਾ ਰਿਹਾ ਹੈ ਦਿਲਜੀਤ ਦਾ ਨਵਾ ਗਾਣੇ

diljit dosanjh

ਦਿਲਜੀਤ ਦੋਸਾਂਝ ਪੰਜਾਬੀ ਸਿਨੇਮਾ ਦਾ ਸੁਪਰਸਟਾਰ ਹੈ। ਉਸ ਨੇ ਸਿਰਫ ਪੰਜਾਬੀ ਸਿਨੇਮਾ ਹੀ ਨਹੀਂ ਸਗੋਂ ਹਿੰਦੀ ਸਿਨੇਮਾਂ ‘ਚ ਆਪਣੀ ਐਕਟਿੰਗ ਤੇ ਗਾਣਿਆਂ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ਼ ਕੀਤਾ ਹੈ। ਕੁਝ ਦਿਨ ਪਹਿਲਾਂ ਹੀ ਦਿਲਜੀਤ ਦਾ ਗਾਣਾ ‘ਠੱਗ ਲਾਈਫ’ ਆਇਆ ਹੈ। ਇਸ ਨੇ ਰਿਲੀਜ਼ ਹੁੰਦਿਆਂ ਹੀ ਯੂਟਿਊਬ ‘ਤੇ ਧੂਮ ਮਚਾ ਦਿੱਤੀ ਹੈ।

ਇਹ ਗਾਣਾ ਦਿਲਜੀਤ ਦੋਸਾਂਝ ਦੀ ਐਲਬਮ ‘Roar’  ਦਾ ਹੈ। ‘ਠੱਗ ਲਾਈਫ’ ਦਾ ਇਹ ਦੂਜਾ ਗਾਣਾ ਹੈ। ਇਸ ਤੋਂ ਪਹਿਲਾਂ ਐਲਬਮ ਦਾ ਗਾਣਾ ‘ਗੁਲਾਬੀ ਪੱਗ’ ਰਿਲੀਜ਼ ਹੋਇਆ ਸੀ ਜਿਸ ਨੂੰ ਔਡੀਅੰਸ ਨੇ ਖੂਬ ਪਸੰਦ ਕੀਤਾ ਸੀ।

‘ਠੱਗ ਲਾਈਫ’ ਦਾ ਟੀਜ਼ਰ ਨਵੇਂ ਸਾਲ ਮੌਕੇ ਰਿਲੀਜ਼ ਕੀਤਾ ਗਿਆ ਸੀ ਤੇ ਦਿਲਜੀਤ ਨੇ 6 ਜਨਵਰੀ ਨੂੰ ਆਪਣੇ ਜਨਮ ਦਿਨ ਮੌਕੇ ਗਾਣਾ ਰਿਲੀਜ਼ ਕੀਤਾ। ਹੁਣ ਗਾਣਾ ਯੂਟਿਊਬ ‘ਤੇ ਟ੍ਰੈਂਡ ਕਰ ਰਿਹਾ ਹੈ।

ਪੰਜਾਬੀ ਗਾਣੇ ‘ਠੱਗ ਲਾਈਫ’ ਨੂੰ ਰਣਬੀਰ ਸਿੰਘ ਨੇ ਲਿਖਿਆ ਤੇ ਜਿਤੇਂਦਰ ਸ਼ਾਹ ਨੇ ਕੰਪੋਜ਼ ਕੀਤਾ ਹੈ। ਜੇਕਰ ਫ਼ਿਲਮਾਂ ਦੀ ਗੱਲ ਕਰੀਏ ਤਾਂ ਦਿਲਜੀਤ ਇਨ੍ਹਾਂ ਦਿਨੀਂ ਆਪਣੇ ਬਾਲੀਵੁੱਡ ਫ਼ਿਲਮ ‘ਗੁੱਡ ਨਿਊਜ਼’ ਤੇ ‘ਅਰਜੁਨ ਪਟਿਆਲਾ’ ਦੀ ਸ਼ੂਟਿੰਗ ‘ਚ ਬਿਜ਼ੀ ਹਨ।

Source:AbpSanjha