ਭੂਤ ਬਣ ਕੇ ਦਿਲਜੀਤ ਨੇ ਕੀਤਾ ਗਿੱਧਾ, ਵੀਡੀਓ ਵੇਖ ਕੇ ਨਹੀਂ ਰੋਕ ਪਾਓਗੇ ਹਾਸਾ

diljit dosanjh funny dance video in ghost getup

ਬਾਲੀਵੁੱਡ ਸਿਤਾਰਿਆਂ ਨੇ ਹਮੇਸ਼ਾ ਹੀ ਹੈਲੋਵੀਨ ਤਿਉਹਾਰ ਨੂੰ ਦਿਲਚਸਪ ਤਰੀਕੇ ਨਾਲ ਮਨਾਇਆ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ। ਸ਼ਿਲਪਾ ਸ਼ੈੱਟੀ ਤੋਂ ਲੈ ਕੇ ਸੋਨਮ ਕਪੂਰ ਤੱਕ, ਸਾਰਿਆਂ ਨੇ ਹੈਲੋਵੀਨ ‘ਤੇ ਆਪਣਾ ਡਰਾਉਣਾ ਲੁੱਕ ਦਿਖਾਇਆ। ਹੈਲੋਵੀਨ ‘ਤੇ ਸਿਤਾਰਿਆਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਸ ਲੜੀ ਵਿੱਚ ਦਿਲਜੀਤ ਦੋਸਾਂਝ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ।

ਦਿਲਜੀਤ ਇਸ ਵਿੱਚ ਭੂਤ ਬਣਕੇ ਪੰਜਾਬ ਦੇ ਮਸ਼ਹੂਰ ਡਾਂਸ ਫਾਰਮ ਗਿੱਧਾ ਕਰਦੇ ਨਜ਼ਰ ਆ ਰਹੇ ਹਨ। ਅਦਾਕਾਰ ਦਾ ਡਾਂਸ ਇੰਨਾ ਮਜ਼ਾਕੀਆ ਤਰੀਕੇ ਦਾ ਹੈ ਕਿ ਡਰਨ ਦੀ ਬਜਾਏ, ਸਾਥੀਆਂ ਨੂੰ ਹੱਸਣਾ ਪੈ ਰਿਹਾ ਹੈ। ਕੁਮੈਂਟ ਬਾਕਸ ਵਿੱਚ ਸਾਰੇ ਹਾਸੇ ਵਾਲੇ ਇਮੋਜੀ ਭੇਜ ਰਹੇ ਹਨ। ਦਿਲਜੀਤ ਦਾ ਇਹ ਅੰਦਾਜ਼ ਫੈਨਸ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ-ਨਾਲ, ਅਭਿਨੇਤਾ ਨੇ ਲਿਖਿਆ, “ਹੈਪੀ ਹੈਲੋਵੀਨ ਪਿਆਰੇਓਂ”।

https://www.instagram.com/p/CHFCjJQgkWQ/?utm_source=ig_embed

ਹੈਲੋਵੀਨ ਦੇ ਮੌਕੇ ਤੇ ਅਦਾਕਾਰ ਸੋਨਮ ਕਪੂਰ, ਸ਼ਿਲਪਾ ਸ਼ੈੱਟੀ, ਸੁਹਾਨਾ ਖਾਨ, ਪ੍ਰੀਤੀ ਜ਼ਿੰਟਾ ਅਤੇ ਪ੍ਰਿਯੰਕਾ ਚੋਪੜਾ ਦੇ ਲੁੱਕ ਵੀ ਵਾਇਰਲ ਹੋ ਰਹੇ ਹਨ। ਸੁਹਾਨਾ ਖਾਨ ਨੇ ਇਕ ਪਾਸੇ ਆਪਣੀ ਪਸੰਦੀਦਾ ਪੌਪ ਗਾਇਕਾ ਏਰੀਆਨਾ ਗ੍ਰਾਂਡੇ ਦੇ ਰੂਪ ਵਿਚ ਤਿਆਰ ਹੋਈ ਸੀ, ਪਰ ਪ੍ਰਿਯੰਕਾ ਚੋਪੜਾ ਨੇ ਫਿਲਟਰਾਂ ਦੀ ਮਦਦ ਨਾਲ ਇਕ ਡਰਾਉਣਾ ਲੁੱਕ ਲਿਆ ਅਤੇ ਹੈਲੋਵੀਨ ਦੀ ਵਧਾਈ ਵੀ ਦਿੱਤੀ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਦਿਲਜੀਦ ਦੁਸਾਂਝ ਸਾਲ 2019 ਵਿਚ ਅਰਜੁਨ ਪਟਿਆਲਾ ਅਤੇ ਗੁੱਡ ਨਿਊਜ਼ ਵਰਗੀਆਂ ਫਿਲਮਾਂ ਵਿਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਹ ਫਿਲਮ ਛੜ੍ਹਾ ਵਿੱਚ ਨਜ਼ਰ ਆਏ ਸੀ। ਫਿਲਮ ਵਿੱਚ ਉਨ੍ਹਾਂ ਨਾਲ ਅਦਾਕਾਰਾ ਨੀਰੂ ਬਾਜਵਾ ਵੀ ਸੀ। ਉਹ ਫਿਲਮ ਸੂਰਜ ਪੇ ਮੰਗਲ ਭਾਰੀ ‘ਚ ਵੀ ਨਜ਼ਰ ਆਉਣਗੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ