ਦਿਲਜੀਤ ਦੋਸਾਂਝ ਦੀ ਬਾਲੀਵੁੱਡ ਫ਼ਿਲਮ ‘ਅਰਜੁਨ ਪਟਿਆਲਾ’ ਹੋਈ ਲੇਟ

arjun patiala

ਦਿਲਜੀਤ ਦੋਸਾਂਝ ਜਲਦੀ ਹੀ ਬਾਲੀਵੁੱਡ ਫ਼ਿਲਮ ‘ਅਰਜੁਨ ਪਟਿਆਲਾ’ ‘ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ‘ਚ ਦਿਲਜੀਤ ਨਾਲ ਵਰੁਣ ਸ਼ਰਮਾ ਨਜ਼ਰ ਆਉਣਗੇ। ਹੁਣ ਫ਼ਿਲਮ ਦੀ ਰਿਲੀਜ਼ ਡੇਟ ਨਾਲ ਜੁੜੀ ਜਾਣਕਾਰੀ ਸਾਹਮਣੇ ਆਈ ਹੈ।

ਜਿੱਥੇ ਇਹ ਫ਼ਿਲਮ ਪਹਿਲਾਂ 3 ਮਈ ਨੂੰ ਰਿਲੀਜ਼ ਹੋਣੀ ਸੀ, ਉੱਥੇ ਹੀ ਫ਼ਿਲਮ ਹੁਣ 19 ਜੁਲਾਈ ਨੂੰ ਸਿਨੇਮਾਘਰਾਂ ‘ਚ ਦਸਤਕ ਦੇ ਰਹੀ ਹੈ। ਟੀ-ਸੀਰੀਜ਼ ਤੇ ਮੈਡੌਕ ਫ਼ਿਲਮਜ਼ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਨੂੰ ਭੂਸ਼ਣ ਕੁਮਾਰ ਤੇ ਦਿਨੇਸ਼ ਵਿਜਾਨ ਕੋ-ਪ੍ਰੋਡਿਊਸ ਕਰ ਰਹੇ ਹਨ।

ਇਹ ਵੀ ਪੜ੍ਹੋ : ਹਰ ਪਾਸੇ ਛਾਇਆ ਕੇਸਰੀ ਦਾ ਰੰਗ, ਲੋਕਾਂ ਤੇ ਨਾਲ-ਨਾਲ ਕ੍ਰਿਟੀਕਸ ਨੂੰ ਪਸੰਦ ਆਈ ਕੇਸਰੀ

ਰੋਹਿਤ ਜੁਗਰਾਜ ਦੇ ਡਾਇਰੈਕਸ਼ਨ ‘ਚ ਬਣ ਰਹੀ ‘ਅਰਜੁਨ ਪਟਿਆਲਾ’ ‘ਚ ਦਿਲਜੀਤ ਤੇ ਵਰੁਣ ਪੁਲਿਸ ਵਾਲੇ ਦਾ ਰੋਲ ਕਰਦੇ ਨਜ਼ਰ ਆਉਣਗੇ। ਫ਼ਿਲਮ ਦੀ ਰਿਲੀਜ਼ ਡੇਟ ਅੱਗੇ ਖਿਸਕਾਉਣ ਦੇ ਕਾਰਨਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ।

Source:AbpSanjha