ਪਹਿਲੀ ਵਾਰ ‘ਜੋੜੀ’ ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ ਤੇ ਅਮਰਿੰਦਰ ਗਿੱਲ

diljit dosanjh

ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ ‘ਚ ਵਖਰੀ ਪਛਾਣ ਰੱਖਣ ਵਾਲੇ ਦਿਲਜੀਤ ਦੋਸਾਂਝ ਆਪਣੀ ਨਵੀਂ ਪੰਜਾਬੀ ਫਿਲਮ ‘ਜੋੜੀ’ ਨਾਲ ਜਲਦ ਹੀ ਆ ਰਹੇ ਹਨ। ਇਸ ਵਾਰ ਉਨ੍ਹਾਂ ਦੀ ਫ਼ਿਲਮ ਦੀ ਕਹਾਣੀ ਨੂੰ ਡਾਇਰੈਕਟਰ ਅਤੇ ਕਹਾਣੀਕਾਰ ਅੰਬਰਦੀਪ ਸਿੰਘ ਨੇ ਲਿਖਿਆ ਹੈ ਅਤੇ ਫ਼ਿਲਮ ਨਿਰਦੇਸ਼ਣ ਉਹੀ ਕਰ ਰਹੇ ਹਨ।

ਫ਼ਿਲਮ ‘ਜੋੜੀ’ ਰਿਥਮ ਬੋਆਏਜ਼ ਅਤੇ ਦਿਲਜੀਤ ਦੋਸਾਂਝ ਦੀ ਆਪਣੀ ਪ੍ਰੋਡਕਸ਼ਨ ‘ਚ ਬਣੇਗੀ। ਫ਼ਿਲਮ ਦੇ ਪ੍ਰੋਡਿਊਸਰ ਪੰਜਾਬੀ ਇੰਡਸਟਰੀ ਦੇ ਕਲਾਕਾਰ ਅਮਰਿੰਦਰ ਗਿੱਲ , ਦਿਲਜੀਤ ਦੋਸਾਂਝ ਅਤੇ ਕਰਜ ਗਿੱਲ ਹੋਰੀਂ ਹਨ।

ਫ਼ਿਲਮ ਬਾਰੇ ਜਾਣਕਾਰੀ ਦਿਲਜੀਤ ਦੋਸਾਂਝ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟਰ ਸ਼ੇਅਰ ਕਰ ਦਿੱਤੀ ਹੈ। ਉਨ੍ਹਾਂ ਕੈਪਸ਼ਨ ‘ਚ ਲਿਖਿਆ, “ਪੰਜਾਬੀ ਸਿਨੇਮਾ ਜਿੰਦਾਬਾਦ , ਬਾਬਾ ਸੁੱਖ ਰੱਖੇ”। ਪੰਜਾਬੀ ਸਿਨੇਮਾ ‘ਚ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਜਦੋਂ ਦਿਲਜੀਤ ਦੋਸਾਂਝ ਅਤੇ ਅੰਬਰਦੀਪ ਇਕੱਠੇ ਕੰਮ ਕਰਨ ਵਾਲੇ ਹਨ।

ਫ਼ਿਲਮ ਕਿਸ ਤਰ੍ਹਾਂ ਦੀ ਹੋਵੇਗੀ ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ। ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫ਼ਿਲਮ ਦੀ ਗੱਲ ਕਰੀਏ ਤਾਂ ਜਲਦ ਹੀ ਉਹ ਬਾਲੀਵੁੱਡ ਫ਼ਿਲਮਅਰਜੁਨ ਪਟਿਆਲਾ’ ‘ਚ ਪੁਲਿਸ ਦੇ ਰੋਲ ‘ਚ ਨਜ਼ਰ ਆਉਣ ਵਾਲੇ ਹਨ।

Source:AbpSanjha