ਰਾਖੀ ਸਾਵੰਤ ਦੀ ਇਤਰਾਜ਼ਯੋਗ ਵੀਡੀਓ ਪਾਉਣ ਤੇ ਲੋਕਾਂ ਨੇ ਚਾੜ੍ਹਿਆ ਦੀਪਕ ਦਾ ਕੁਟਾਪਾ

deepak kalal up in delhi

ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਅਕਸਰ ਹੀ ਆਪਣੇ ਬਿਆਨਾਂ ਕਾਰਨ ਵਿਵਾਦਾਂ ‘ਚ ਰਹਿੰਦੀ ਹੈ ਪਰ ਹੁਣ ਉਹ ਨਹੀਂ ਸਗੋਂ ਉਸ ਦਾ ਖਾਸ ਦੋਸਤ ਦੀਪਕ ਦਲਾਲ ਸੁਰਖੀਆਂ ‘ਚ ਆਇਆ ਹੈ। ਇਸ ਦਾ ਕਾਰਨ ਇੱਕ ਇਤਰਾਜ਼ਯੋਗ ਵੀਡੀਓ ਹੈ। ਜੀ ਹਾਂ, ਦੀਪਕ ਨੇ ਰਾਖੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ ਤੋਂ ਬਾਅਦ ਦਿੱਲੀ ਦੇ ਇੱਕ ਮੁੰਡੇ ਨੇ ਦੀਪਕ ਦਾ ਕੁਟਾਪਾ ਕਰ ਦਿੱਤਾ। ਇਸ ‘ਤੇ ਰਾਖੀ ਦਾ ਕਹਿਣਾ ਹੈ ਕਿ ਦੀਪਕ ਨਾਲ ਕੁੱਟਮਾਰ ਨਹੀਂ ਕਰਨੀ ਚਾਹੀਦੀ ਸੀ। ਇਹ ਬਹੁਤ ਹੀ ਗਲਤ ਤਰੀਕਾ ਹੈ।

ਦੀਪਕ ਅਕਸਰ ਹੀ ਆਪਣੀਆਂ ਤੇ ਰਾਖੀ ਦੀਆਂ ਅਜੀਬ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਰਹਿੰਦਾ ਹੈ। ਇਸ ਵੀਡੀਓ ਤੋਂ ਬਾਅਦ ਦੀਪਕ ਨੂੰ ਦਿੱਲੀ ਦਾ ਮੁੰਡਾ ਕੁੱਟਦਾ ਹੈ ਤੇ ਉਸ ਨੂੰ ਅੱਗੇ ਤੋਂ ਅਜਿਹਾ ਨਾ ਕਰਨ ਲਈ ਕਹਿੰਦਾ ਹੈ। ਇਸ ਸ਼ਖ਼ਸ ਦਾ ਕਹਿਣਾ ਹੈ ਕਿ ਕਾਫੀ ਲੋਕਾਂ ਤੇ ਬੱਚਿਆਂ ਨੇ ਦੀਪਕ ਦੀ ਵੀਡੀਓ ਦੇਖੀ ਹੋਣੀ ਹੈ। ਉਨ੍ਹਾਂ ‘ਤੇ ਇਸ ਦਾ ਗਲਤ ਅਸਰ ਪਿਆ ਹੋਵੇਗਾ।

ਅਜਿਹੇ ‘ਚ ਰਾਖੀ ਨੇ ਦੀਪਕ ਨੂੰ ਸਪੋਰਟ ਕਰਦੇ ਹੋਏ ਕਿਹਾ ਕਿ ਕਾਨੂੰਨ ਨੂੰ ਹੱਥ ‘ਚ ਨਹੀਂ ਲੈਣਾ ਚਾਹੀਦਾ। ਜੇਕਰ ਕਿਸੇ ਨੂੰ ਕਿਸੇ ਵੀਡੀਓ ਜਾਂ ਤਸਵੀਰ ‘ਤੇ ਇਤਰਾਜ਼ ਹੈ ਤਾਂ ਇਸ ਦੀ ਸ਼ਿਕਾਈਤ ਕਰਨੀ ਚਾਹੀਦੀ ਹੈ ਨਾ ਕੀ ਕੁੱਟਮਾਰ ਕਰਨੀ ਚਾਹੀਦੀ ਹੈ

Source:AbpSanjha