ਟੀਵੀ ਤੇ ਅਦਾਕਾਰੀ ਦੇ ਨਾਲ-ਨਾਲ ਆਟੋ ਵੀ ਚਲਾਉਂਦੀ ਇਹ ਹੀਰੋਇਨ, ਜਰੂਰ ਪੜ੍ਹੋ

marathi actress laxmi with boman irani

ਬਾਲੀਵੁਡ ਅਦਾਕਾਰ ਬੋਮਨ ਇਰਾਨੀ ਨੇ ਮਰਾਠੀ ਅਦਾਕਾਰਾ ਲਕਸ਼ਮੀ ਨਾਲ ਆਟੋ ਦੀ ਸਵਾਰੀ ਕੀਤੀ। ਲਕਸ਼ਮੀ ਮਰਾਠੀ ਅਦਾਕਾਰਾ ਹੋਣ ਦੇ ਨਾਲ-ਨਾਲ ਆਟੋ ਵੀ ਚਲਾਉਂਦੀ ਹੈ। ਬੋਮਨ ਇਰਾਨੀ ਨੇ ਉਸ ਨੂੰ ‘ਰੀਅਲ ਲਾਈਫ ਹੀਰੋ’, ਯਾਨੀ ਅਸਲ ਜ਼ਿੰਦਗੀ ਦੀ ਅਦਾਕਾਰਾ ਦਾ ਖਿਤਾਬ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲਕਸ਼ਮੀ ‘ਤੇ ਮਾਣ ਹੈ। ਬੋਮਨ ਵੀਰਵਾਰ ਰਾਤ ਨੂੰ ਜਦੋਂ 59 ਸਾਲਾ ਅਦਾਕਾਰਾ ਲਕਸ਼ਮੀ ਨਾਲ ਮਿਲੇ ਤਾਂ ਉਹ ਆਟੋ ਚਲਾ ਰਹੇ ਸਨ। ਬੋਮਨ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨਾਲ ਆਟੋ ਦੀ ਸਵਾਰੀ ਕੀਤੀ।

ਇਹ ਵੀ ਪੜ੍ਹੋ : ਦਿਸ਼ਾ ਦੀ ਤਰ੍ਹਾਂ ਹੀ ਖ਼ੂਬਸੂਰਤ ਹੈ ਦਿਸ਼ਾ ਦੀ ਭੈਣ ਖੁਸ਼ਬੂ, ਦੇਖੋ ਤਸਵੀਰਾਂ

ਬੋਮਨ ਇਰਾਨੀ ਨੇ ਇਸ ਘਟਨਾ ਦੀ ਵੀਡੀਓ ਕਲਿੱਪ ਸ਼ੇਅਰ ਕੀਤੀ ਜੋ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਉਨ੍ਹਾਂ ਲਕਸ਼ਮੀ ਦੀ ਪ੍ਰੇਰਣਾਸ੍ਰੋਤ ਕਹਾਣੀ ਵੀ ਸ਼ੇਅਰ ਕੀਤੀ ਹੈ। ਵਾਇਰਲ ਵੀਡੀਓ ਵਿੱਚ ਬੋਮਨ ਇਰਾਨੀ ਲਕਸ਼ਮੀ ਨਾਲ ਬੈਠੇ ਦਿਖਾਈ ਦੇ ਰਹੇ ਹਨ।

ਬੋਮਨ ਨੇ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ, ‘ਇਸ ਅਦਭੁਤ ਸੁਪਰਲੇਡੀ ਲਕਸ਼ਮੀ ਨਾਲ ਮਿਲੋ, ਇਹ ਮਰਾਠੀ ਨਾਟਕਾਂ ਵਿੱਚ ਅਦਾਕਾਰੀ ਕਰਦੇ ਹਨ ਤੇ ਨਾਲ-ਨਾਲ ਰਿਕਸ਼ਾ ਵੀ ਚਲਾਉਂਦੇ ਹਨ। ਅਸਲ ਵਿੱਚ ਪ੍ਰੇਰਣਾਦਾਇਕ, ਇੱਕ ਰੀਅਲ ਲਾਈਫ ਹੀਰੋ। ਉਮੀਦ ਹੈ ਕਿ ਤੁਹਾਨੂੰ ਵੀ ਉਨ੍ਹਾਂ ਦੇ ਰਿਕਸ਼ਾ ਦੀ ਸਵਾਰੀ ਕਰਨ ਦਾ ਮੌਕਾ ਮਿਲੇਗਾ।’

Source:AbpSanjha