World Cancer Day: ਰਾਜੇਸ਼ ਖੰਨਾ ਤੋਂ ਲੈ ਕੇ ਰਿਸ਼ੀ ਕਪੂਰ ਤੱਕ ਇਨ੍ਹਾਂ ਅਦਾਕਾਰਾਂ ਨੇ ਕੀਤਾ Cancer ਦਾ ਸਾਹਮਣਾ

world-cancer-day-bollywood-actors-who-fought-with-cancer

World Cancer Day: 4 ਫਰਵਰੀ ਨੂੰ ਪੂਰਾ ਵਿਸ਼ਵ World Cancer Day ਮਨਾ ਰਿਹਾ ਹੈ। ਇਹ ਦਿਨ Cancer ਬਾਰੇ ਜਾਗਰੂਕਤਾ ਫੈਲਾਉਣ ਅਤੇ ਲੋਕਾਂ ਨੂੰ ਇਸ ਦੀ ਰੋਕਥਾਮ ਅਤੇ ਇਲਾਜ ਪ੍ਰਤੀ ਪ੍ਰੇਰਿਤ ਕਰਨ ਲਈ ਪੂਰੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ। ਬਾਲੀਵੁੱਡ ਵਿੱਚ ਬਹੁਤ ਸਾਰੇ ਸੇਲੇਬਸ ਹਨ ਜੋ Cancer ਨਾਲ ਲੜ ਚੁੱਕੇ ਹਨ। ਆਓ ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੇ ਕੁਝ ਦਿੱਗਜ ਅਦਾਕਾਰਾਂ ਬਾਰੇ ਦੱਸਦੇ ਹਾਂ, ਜਿੰਨ੍ਹਾਂ ਨੇ ਕੈਂਸਰ ਦਾ ਸਾਹਮਣਾ ਕੀਤਾ:-

ਰਿਸ਼ੀ ਕਪੂਰ-

world-cancer-day-bollywood-actors-who-fought-with-cancer

ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਨੂੰ ਪਿਛਲੇ ਸਾਲ Cancer ਦਾ ਸਾਹਮਣਾ ਕਰਨਾ ਪਿਆ ਸੀ। ਉਹ ਇਸ ਬਿਮਾਰੀ ਦਾ ਇਲਾਜ ਕਰਨ ਲਈ ਲੰਬੇ ਸਮੇਂ ਤੋਂ ਨਿਊਯਾਰਕ ਵਿਚ ਰਹੇ ਸਨ। ਫਿਰ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਉਹ ਭਾਰਤ ਵਾਪਸ ਆਏ।

ਤਾਹਿਰਾ ਕਸ਼ਯਪ-

world-cancer-day-bollywood-actors-who-fought-with-cancer

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਆਯੁਸ਼ਮਾਨ ਖੁਰਾਨਾ ਦੀ ਪਤਨੀ ਤਾਹਿਰਾ ਕਸ਼ਯਪ ਨੂੰ ਵੀ Cancer ਦਾ ਸਾਹਮਣਾ ਕਰਨਾ ਪਿਆ ਸੀ। ਉਸ ਨੂੰ ਸਟੇਟ 0 ਬ੍ਰੈਸਟ ਕੈਂਸਰ ਸੀ ਜਿਸ ਦੇ ਬਾਅਦ ਉਸਦਾ ਹਸਪਤਾਲ ਵਿੱਚ ਲੰਬੇ ਸਮੇਂ ਤੱਕ ਇਲਾਜ ਚੱਲਿਆ। ਤਾਹਿਰਾ ਨੇ ਸੋਸ਼ਲ ਮੀਡੀਆ ‘ਤੇ ਇਸ ਬਾਰੇ ਕਈ ਪੋਸਟਾਂ ਲਿਖੀਆਂ, ਤਾਂ ਜੋ ਇਸ ਬਾਰੇ ਗੱਲ ਕਰਨ ਦੀ ਸ਼ਰਮ ਹਟ ਜਾਵੇ ਅਤੇ ਲੋਕਾਂ ਵਿਚ ਜਾਗਰੂਕਤਾ ਫੈਲ ਜਾਵੇ।

ਵਿਨੋਦ ਖੰਨਾ-

world-cancer-day-bollywood-actors-who-fought-with-cancer

ਅਪ੍ਰੈਲ 2017 ਵਿੱਚ, ਬਾਲੀਵੁੱਡ ਸਟਾਰ ਵਿਨੋਦ ਖੰਨਾ ਦੀ ਵੀ ਬਲੈਡਰ Cancer ਨਾਲ ਮੌਤ ਹੋ ਗਈ ਸੀ। ਪਿਛਲੇ ਦਿਨੀਂ ਵਿਨੋਦ ਖੰਨਾ ਦੀਆਂ ਤਸਵੀਰਾਂ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਸਨ।

ਮਨੀਸ਼ਾ ਕੋਇਰਾਲਾ-

world-cancer-day-bollywood-actors-who-fought-with-cancer

ਨਵੰਬਰ 2012 ਵਿਚ, ਮਨੀਸ਼ਾ ਕੋਇਰਾਲਾ ਨੂੰ ਜਦੋਂ ਪਤਾ ਲੱਗਿਆ ਕਿ ਉਹ Cancer ਤੋਂ ਪੀੜਤ ਹੈ। ਉਸ ਸਮੇਂ ਉਹ ਕਾਠਮਾਂਡੂ ਵਿਚ ਸੀ। ਮਨੀਸ਼ਾ ਨੇ ਪੂਰੀ ਬਿਵਸਥਾ ਨਾਲ ਇਸ ਬਿਮਾਰੀ ਨਾਲ ਲੜਿਆ ਅਤੇ ਸਾਲ 2014 ਤੱਕ ਉਸਨੂੰ ਇਸ ਬਿਮਾਰੀ ਤੋਂ ਪੂਰੀ ਆਜ਼ਾਦੀ ਮਿਲੀ।

ਸੋਨਾਲੀ ਬੇਂਦਰੇ-

world-cancer-day-bollywood-actors-who-fought-with-cancer

ਹਮ ਸਾਥ ਸਾਥ ਹੈਂ, ਕਲ ਹੋ ਨਾ ਹੋ ਅਤੇ ਸਰਫਰੋਸ਼ ਜਿਹੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੀ ਅਦਾਕਾਰਾ ਸੋਨਾਲੀ ਬੇਂਦਰੇ ਵੀ Cancer ਨਾਲ ਲੜ ਚੁੱਕੀ ਹੈ। ਉਸਨੂੰ ਮੈਟਾਸਟੈਟਿਕ ਕੈਂਸਰ ਸੀ, ਉਸਦੀ ਬਿਮਾਰੀ ਦਾ ਇਲਾਜ਼ ਨਿਊਯਾਰਕ ਵਿੱਚ ਕੀਤਾ ਜਾ ਰਿਹਾ ਹੈ।

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ