Women Harassment Case: ਯੌਨ ਸ਼ੋਸ਼ਣ ਮਾਮਲੇ ਵਿੱਚ ਬਾਲੀਵੁੱਡ ਦੀ ਮਸ਼ਹੂਰ ਐਕਟਰਸ ਉਰਵਸ਼ੀ ਰੌਤੇਲਾ ਅਤੇ ਡਾਇਰੈਕਟਰ ਮਹੇਸ਼ ਭੱਟ ਖਿਲਾਫ ਜਾਰੀ ਹੋਇਆ ਨੋਟਿਸ

women-harassment-case-issues-notice-against-urvashi-rautela-and-mahesh-bhatt

Women Harassment Case: ਸਿਨੇਮਾ ‘ਚ ਕਰੀਅਰ ਬਣਾਉਣ ਦੀਆਂ ਕੋਸ਼ਿਸ਼ਾਂ ‘ਚ ਲੱਗੀਆਂ ਕੁੜੀਆਂ ਨੂੰ ਬਿਊਟੀ ਕੰਟੈਸਟ ‘ਚ ਹਿੱਸਾ ਦਿਵਾਉਣ ਦੇ ਨਾਂ ‘ਤੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਅਤੇ ਬਲੈਕਮੇਲਿੰਗ ਦੇ ਇੱਕ ਮਾਮਲੇ ‘ਚ ਕੌਮੀ ਮਹਿਲਾ ਕਮਿਸ਼ਨ ਨੇ ਨਿਰਮਾਤਾ ਨਿਰਦੇਸ਼ਕ ਮਹੇਸ਼ ਭੱਟ ਅਤੇ ਅਦਾਕਾਰਾ ਉਰਵਸ਼ੀ ਰੌਤੇਲਾ ਸਣੇ ਕੁਝ ਹੋਰ ਲੋਕਾਂ ਨੂੰ ਬਿਆਨ ਦਰਜ ਕਰਵਾਉਣ ਲਈ ਨੋਟਿਸ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ: Sushant Suicide Case Updates: ਸੁਸ਼ਾਂਤ ਸੁਸਾਈਡ ਕੇਸ ਦੀ ਹੁਣ ਜਾਂਚ ਕਰੇਗੀ CBI, ਕੇਂਦਰ ਸਰਕਾਰ ਵੱਲੋਂ ਜਾਰੀ ਹੋਏ ਦਿਸ਼ਾ ਨਿਰਦੇਸ਼

ਦਰਅਸਲ ਸੋਸ਼ਲ ਐਕਟੀਵਿਸਟ ਯੋਗਿਤਾ ਨੇ ਆਪਣੀ ਸ਼ਿਕਾਇਤ ‘ਚ ਇੱਕ ਕੰਪਨੀ ਦੇ ਪ੍ਰਮੋਟਰ ਦੇ ਖ਼ਿਲਾਫ਼ ਇਲਜ਼ਾਮ ਲਗਾਇਆ ਹੈ ਕਿ ਉਸ ਨੇ ਮਾਡਲਿੰਗ ਦੇ ਖ਼ੇਤਰ ‘ਚ ਕਰੀਅਰ ਬਣਾਉਣ ਦਾ ਮੌਕਾ ਦੇਣ ਬਹਾਨੇ ਕਈ ਕੁੜੀਆਂ ਨੂੰ ਬਲੇਕਮੇਲ ਅਤੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਹੈ। ਅਜਿਹੇ ਮਾਮਲਿਆਂ ‘ਚ ਗਵਾਹੀ ਲਈ ਮਹੇਸ਼ ਭੱਟ ਅਤੇ ਉਰਵਸ਼ੀ ਰੌਤੇਲਾ ਨੂੰ ਨੋਟਿਸ ਭੇਜਿਆ ਗਿਆ ਹੈ। ਉਥੇ ਹੀ ਇਸ ਪੂਰੇ ਮਾਮਲੇ ‘ਤੇ ਮਹੇਸ਼ ਭੱਟ ਦੀ ਟੀਮ ਵਲੋਂ ਆਧਿਕਾਰਿਕ ਬਿਆਨ ‘ਚ ਕਿਹਾ ਗਿਆ ਹੈ ਕਿ ਨਿਰਦੇਸ਼ਕ ਨੂੰ ਰਾਸ਼ਟਰੀ ਮਹਿਲਾ ਆਯੋਗ ਦੀ ਚੇਅਰਪਰਸਨ ਰੇਖਾ ਸ਼ਰਮਾ ਵਲੋਂ ਕੋਈ ਨੋਟਿਸ ਨਹੀਂ ਮਿਲਿਆ ਹੈ।