Ajay Devgn ਦੀ ਫਿਲਮ ‘Maidaan’ ਦਾ ਪਹਿਲਾ ਲੁੱਕ ਹੋਇਆ ਰਿਲੀਜ਼

the-first-look-release-of-ajay-devgns-movie-maidan

Ajay Devgn New Movie: Ajay Devgn ਦੀ ਆਉਣ ਵਾਲੀ ਫਿਲਮ Maidaan ਦਾ ਪਹਿਲਾ ਲੁੱਕ ਜਾਰੀ ਕੀਤਾ ਗਿਆ ਹੈ। Tanhaji: The Unsung Warrior ਨਾਲ ਸਾਲ ਦੀ ਸ਼ੁਰੂਆਤ ਕਰਨ ਵਾਲੇ ਅਜੇ ਦੇਵਗਨ ਇਸ ਫਿਲਮ ਨਾਲ ਸਾਲ ਦਾ ਅੰਤ ਕਰਨਗੇ। ਲੁੱਕ ਦੇ ਨਾਲ Ajay Devgn ਨੇ ਆਪਣੀ ਰਿਲੀਜ਼ ਡੇਟ ਬਾਰੇ ਦੱਸਿਆ ਹੈ। ਫੁੱਟਬਾਲ ਦੇ ਉਪਰ ਅਧਾਰਿਤ ਫਿਲਮ Maidaan 27 ਨਵੰਬਰ ਨੂੰ ਪਰਦੇ ਤੇ। ਜਾਵੇਗੀ ਅਜੇ ਦੇਵਗਨ ਨੇ ਇਸ ਬਾਰੇ ਟਵੀਟ ਕੀਤਾ।

ਅਜੇ ਦੇਵਗਨ ਨੇ ਲਿਖਿਆ ਕਿ ਅਗਲੇ ਮੈਦਾਨ ਲਈ ਤਿਆਰ ਹੋ ਜਾਓ। ਇਸ ਪੋਸਟਰ ਵਿਚ ਚਿੱਕੜ ਦਾ ਮੈਦਾਨ ਦਿਖਾਈ ਦੇ ਰਿਹਾ ਹੈ, ਜਿਸ ਵਿਚ ਖਿਡਾਰੀ ਫੁੱਟਬਾਲ ਦੇ ਨਾਲ ਦਿਖਾਈ ਦੇ ਰਹੇ ਹਨ। ਇੰਡੀਆ ਡੂਟ ਦੀ ਇਕ ਰਿਪੋਰਟ ਦੇ ਅਨੁਸਾਰ Ajay Devgn ਇਸ ਫਿਲਮ ਵਿਚ ਫੁੱਟਬਾਲ ਕੋਚ ਸਯਦ ਅਬਦੁੱਲ ਰਹੀਮ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ।

ਇਹ ਵੀ ਪੜ੍ਹੋ: Grammy Award 2020: ਰੈੱਡ ਕਾਰਪੇਟ ਤੇ ਛਾਈ ਪ੍ਰਿਯੰਕਾ-ਨਿਕ ਦੀ ਜੋੜੀ, Photos Viral

ਅਜੇ ਦੇਵਗਨ ਨੇ Tanhaji: The Unsung Warrior ਦੁਆਰਾ ਸਾਲ ਦੀ ਸ਼ੁਰੂਆਤ ਵਿੱਚ ਜ਼ਬਰਦਸਤ ਸਫਲਤਾ ਪ੍ਰਾਪਤ ਕੀਤੀ ਹੈ। ਇਸ ਤੋਂ ਬਾਅਦ ਉਹ ਭੁਜ ਦਿ ਪ੍ਰਾਈਡ ਆਫ ਇੰਡੀਆ ਨਾਲ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਉਹ ਕਈ ਫਿਲਮਾਂ ਅਤੇ ਵੈੱਬ ਸੀਰੀਜ਼ ਪ੍ਰੋਡਿਊਸ ਕਰ ਰਹੇ ਹਨ। ਉਹ ਤ੍ਰਿਹੰਗਾ ਨਾਮ ਦੀ ਇਕ ਵੈੱਬ ਸੀਰੀਜ਼ ਦਾ ਨਿਰਮਾਣ ਵੀ ਕਰ ਰਹੇ ਹਨ।

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ