109 ਸਾਲਾ ਪੰਜਾਬੀ ਦੌੜਾਕ ਫੌਜਾ ਸਿੰਘ ’ਤੇ ਫ਼ਿਲਮ ਬਣਾਉਣਗੇ ‘ਮੇਰੀ ਕੌਮ’ ਦੇ ਡਾਇਰੈਕਟਰ

The-director-of-'Meri-Kaum'-will-make-a-film-on-109-year-old-Punjabi-runner-Fauja-Singh

ਫੌਜਾ ਸਿੰਘ: ਮਸ਼ਹੂਰ ਸਵਰਗਵਾਸੀ ਲੇਖਕ ਖੁਸ਼ਵੰਤ ਸਿੰਘ ਦੀ ਕਿਤਾਬ ‘ਟਰਬਨ ਟੌਰਨੈਡੋ’ (Turban Tornado) ‘ਤੇ ਫਿਲਮ ਬਣਨ ਜਾ ਰਹੀ ਹੈ।

ਮਸ਼ਹੂਰ ਲੇਖਕ ਖੁਸ਼ਵੰਤ ਸਿੰਘ ਦੀ ਕਿਤਾਬ ”ਟਰਬਨ ਟੌਰਨੈਡੋ” ਉੱਤੇ ਫ਼ਿਲਮ ਬਣਨ ਜਾ ਰਹੀ ਹੈ ਤੇ ਇਸ ਫ਼ਿਲਮ ਦਾ ਨਾਂਅ ਹੋਵੇਗਾ ‘ਫ਼ੌਜਾ’। ਇਹ ਫਿਲਮ ‘ਸਿੱਖ ਸੁਪਰਮੈਨ’ ਦੌੜਾਕ ਫੌਜਾ ਸਿੰਘ ਤੇ ਅਧਾਰਿਤ ਹੈ, ਜਿਸ ਨੂੰ ਸਿੱਖ ਸੁਪਰਮੈਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਫੌਜਾ ਸਿੰਘ 109 ਸਾਲ ਦਾ ਹੈ, ਜਿਸ ਨੇ ਮੈਰਾਥਨ ਦੌੜਾਕ ਦੇ ਤੌਰ ਤੇ ਵਿਸ਼ਵ ਰਿਕਾਰਡ ਤੋੜਦਿੱਤਾ ਅਤੇ ਇਸ ਉਮਰ ਵਿਚ ਆਪਣੀ ਊਰਜਾ ਨਾਲ ਲੋਕਾਂ ਨੂੰ ਹੈਰਾਨ ਕਰ ਦਿੱਤਾ।

ਉਮੰਗ ਕੁਮਾਰ ਦੁਨੀਆ ਦੀ ਸਭ ਤੋਂ ਪੁਰਾਣੀ ਮੈਰਾਥਨ ਦੌੜਾਕ ਦੀ ਇਸ  ਬਾਇਓਪਿਕ ਨੂੰ ਡਾਇਰੈਕਟ ਕਰ ਰਿਹਾ ਹੈ।

ਉਮੰਗ ਕੁਮਾਰ ਪਹਿਲਾਂ ਹੀ ਮੈਰੀ ਕਾਮ ਅਤੇ ਸਰਬਜੀਤ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਫੌਜਾ  ਸਿੰਘ ਦੀ ਕਹਾਣੀ ਉਨ੍ਹਾਂ ਵਿਰੁੱਧ ਖੜ੍ਹੇ ਕੀਤੇ ਗਏ ਅੜਿੱਕਿਆਂ ਨੂੰ ਉਜਾਗਰ ਕਰੇਗੀ। ਉਨ੍ਹਾਂ ਦੀ ਇੱਛਾ ਸ਼ਕਤੀ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਦੀ ਹੈ;  ਜਿਸ ਨੂੰ ਸਮਾਜ ਅਤੇ ਉਨ੍ਹਾਂ ਦੀ ਉਮਰ ਨੇ ਚੁਣੌਤੀ ਦਿੱਤੀ ਸੀ। ਨਿਰਮਾਤਾ ਕੁਣਾਲ ਸ਼ਿਵਦਾਸਾਨੀ ਦਾ ਮੰਨਣਾ ਹੈ ਜਿਸ ਨੂੰ ਮੈਰਾਥਨ ’ਚ ਦੌੜਨ ਦੇ ਜਨੂੰਨ ਦਾ ਅਹਿਸਾਸ ਹੁੰਦਾ ਹੈ ਅਤੇ ਜੋ ਉਸ ਦੇ ਵਰਲਡ ਆਇਕੌਨ ਦੇ ਰੂਪ ਵਿੱਚ ਪਛਾਣ ਦਿਵਾਉਣ ਵਾਲੀ ਐਪਿਕ ਯਾਤਰਾ ਨੂੰ ਦਰਸਾਉਂਦੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ