ਅਜੈ ਦੇਵਗਨ ਨੇ ਜੇ ਐਨ ਯੂ ਹਿੰਸਾ ‘ਤੇ ਕਹੀ ਸਭ ਤੋਂ ਵੱਡੀ ਗੱਲ

Tanhaji-ajay-devgn-speaks-up-on-jnu-violence

Ajay Devgan ਦੀ ਫਿਲਮ Tanhaji-The Unsung Warrior  ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਹੈ। ਅਜਿਹੇ ਸਮੇਂ, ਅਜੈ ਨੇ ਜੇਐਨਯੂ ਮੁੱਦੇ ‘ਤੇ ਸੋਸ਼ਲ ਮੀਡੀਆ ਰਾਹੀਂ ਗੱਲ ਕੀਤੀ ਹੈ। ਅਜੈ ਨੇ ਕਿਹਾ ਕਿ JNU ਦੇ ਵਿਦਿਆਰਥੀਆਂ ਦੁਆਰਾ ਉਠਾਏ ਮੁੱਦੇ ਨੂੰ ਜਾਣਨਾ ਬਹੁਤ ਜਰੂਰੀ ਹੈ। ਅਜੈ ਨੇ ਟਵੀਟ ਕਰਕੇ ਲਿਖਿਆ- ਮੈਂ ਹਮੇਸ਼ਾਂ ਕਿਹਾ ਹੈ ਕਿ ਸਾਨੂੰ ਸਹੀ ਤੱਥ ਸਾਹਮਣੇ ਆਉਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਸਾਨੂੰ ਸ਼ਾਂਤੀ ਅਤੇ ਭਾਈਚਾਰੇ ਦੀ ਭਾਵਨਾ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਇਸ ਨੂੰ ਜਾਣ ਬੁੱਝ ਕੇ ਜਾਂ ਲਾਪਰਵਾਹੀ ਨਾਲ ਉਤਾਰਿਆ ਨਹੀਂ ਜਾਣਾ ਚਾਹੀਦਾ।

ਇਹ ਵੀ ਪੜ੍ਹੋ: Tanhaji:The Unsung Warrior ਨੂੰ Box Office ਤੇ ਮਿਲਿਆ ਚੰਗਾ ਹੁੰਗਾਰਾ, ਜਾਣੋ ਪਹਿਲੇ ਦਿਨ ਕੀਤੀ ਕਿੰਨੀ ਕਮਾਈ

Ajay Devgan ਪਹਿਲਾਂ ਵੀ ਜੇ ਐਨ ਯੂ ਬਾਰੇ ਬੋਲ ਚੁੱਕੇ ਹਨ। Ajay Devgan ਦੇ ਇਸ ਟਵੀਟ ਨੂੰ ਸੋਸ਼ਲ ਮੀਡੀਆ ਦੇ ਉੱਪਰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਅਜੈ ਨੇ ਇਸ ਤੋਂ ਪਹਿਲਾਂ ਵੀ ਇੰਟਰਵਿਊ ਵਿਚ ਕੁਝ ਅਜਿਹੀ ਹੀ ਰਾਏ ਦਿੱਤੀ ਸੀ। ਤੁਹਾਨੂੰ ਦੱਸ ਦੇਈਏ ਕਿ JNU ਵਿੱਚ ਕੁਝ ਵਿਦਿਆਰਥੀਆਂ ਨਾਲ ਹੋਈ ਹਿੰਸਾ ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ਵਿੱਚ ਕਾਫ਼ੀ ਹੰਗਾਮਾ ਹੋਇਆ ਸੀ। ਬਾਲੀਵੁੱਡ ਦੀਆਂ ਸਾਰੀਆਂ ਹਸਤੀਆਂ ਇਸ ਬਾਰੇ ਟਵੀਟ ਕਰ ਰਹੀਆਂ ਹਨ।

ਜਦੋਂ Deepika Padukone ਵੀ ਆਪਣੀ ਫਿਲਮ Chhapaak ਦੇ ਪ੍ਰਚਾਰ ਲਈ ਦਿੱਲੀ ਆਈ ਸੀ, ਤਾਂ ਉਹ JNU ਦੇ ਬਾਹਰ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਮਿਲੀ, ਜਿਸ ਨੂੰ ਲੈ ਕੇ ਉਸ ਦੀ ਟਰੋਲਿੰਗ ਹੋ ਰਹੀ ਹੈ ਹਾਲਾਂਕਿ, Deepika Padukone ਨੇ ਮੁਲਾਕਾਤ ਦੌਰਾਨ ਕੋਈ ਬਿਆਨ ਨਹੀਂ ਦਿੱਤਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ