100 ਕਰੋੜ ਦੇ ਕਲੱਬ ਵਿਚ ਸ਼ਾਮਿਲ ਹੋ ਚੁੱਕੀ ਹੈ ‘ਸੁਪਰ 30’

Super 30 is a 100 cr blockbuster

ਬਾਲੀਵੁੱਡ ਦੇ ਮਾਚੋ ਮੈਨ ਕਹੇ ਜਾਣ ਵਾਲੇ ਰਿਤਿਕ ਰੋਸ਼ਨ ਦੀ ਫ਼ਿਲਮ ‘ਸੁਪਰ 30’ ਹੁਣ 100 ਕਰੋੜ ਦੇ ਕਲੱਬ ਵਿੱਚ ਸ਼ਾਮਿਲ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਵਿਕਾਸ ਬਹਿਲ ਦੁਆਰਾ ਨਿਰਦੇਸ਼ਕ ਕੀਤਾ ਗਿਆ ਹੈ, ਜੋ ਕੇ ਅਨੰਦ ਕੁਮਾਰ ਦੀ ਜੀਵਨ ਦੇ ਅਧਾਰਿਤ ਹੈ। ਇਸ ਫ਼ਿਲਮ ਵਿੱਚ ਅਨੰਦ ਕੁਮਾਰ ਦੀ ਜ਼ਿੰਦਗੀ ਦੇ ਹਰ ਇੱਕ ਪਲ ਨੂੰ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।

ਇਸ ਫ਼ਿਲਮ ਵਿੱਚ ਰਿਤਿਕ ਰੋਸ਼ਨ ਅਨੰਦ ਕੁਮਾਰ ਦਾ ਕਿਰਦਾਰ ਨਿਭਾ ਰਹੇ ਹਨ। ਜਾਣਕਾਰੀ ਅਨੁਸਾਰ ਇਸ ਫਿਲਮ ਨੇ ਪਹਿਲੇ ਹਫਤੇ ਵਿੱਚ 76 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਅਤੇ ਆਪਣੇ ਦੂਜੇ ਹਫਤੇ ਵਿੱਚ ਵੀ ਬਹੁਤ ਵਧੀਆ ਕਮਾਈ ਕਰ ਰਹੀ ਹੈ। ਇਹ ਫਿਲਮ ਹੁਣ ਤਕ 100 ਕਰੋੜ ਤੋਂ ਵੀ ਜਿਆਦਾ ਕਮਾਈ ਕਰ ਚੁੱਕੀ ਹੈ। ਜਿਸ ਕਰਕੇ ਇਹ ਫਿਲਮ 100 ਕਰੋੜ ਦੇ ਕਲੱਬ ਵਿਚ ਸ਼ਾਮਿਲ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਔਡੀ ਦੀ ਸ਼ੌਕੀਨ ਕੁੜੀ ਨੇ ਘਰੇ ਹੀ ਜਾਅਲੀ ਨੋਟ ਛਾਪ ਗੱਡੀ ਲੈਣ ਲਈ ਪਹੁੰਚੀ ਸ਼ੋਅਰੂਮ

‘ਸੁਪਰ 30’ ਤੋਂ ਪਹਿਲਾਂ ਕੇਸਰੀ, ਕਬੀਰ ਸਿੰਘ, ਦੇ ਦੇ ਪਿਆਰ ਦੇ ਅਤੇ ਭਾਰਤ ਫ਼ਿਲਮ ਨੇ ਵੀ 100 ਕਰੋੜ ਤੋਂ ਉੱਪਰ ਦੀ ਕਮਾਈ ਕੀਤੀ ਸੀ। ਦੱਸ ਦੇਈਏ ਫ਼ਿਲਮ ‘ਸੁਪਰ 30’ ਬਿਹਾਰ ਦੇ ਮੈਥਮੈਟਿਸ਼ੀਅਨ ਅਨੰਦ ਕੁਮਾਰ ਦੀ ਜੀਵਨ ਸ਼ੈਲੀ ਦੇ ਅਧਾਰਿਤ ਹੈ। ਇਸ ਫ਼ਿਲਮ ਨੂੰ ਰਿਤਿਕ ਰੋਸ਼ਨ ਦੇ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।