Sonu Sood ਵੀ ਹੋਏ ਕੋਰੋਨਾ ਦੇ ਸ਼ਿਕਾਰ, ਖੁਦ ਜਾਣਕਾਰੀ ਦਿੰਦਿਆਂ ਕਿਹਾ- Corona ਪੌਜ਼ੇਟਿਵ ਅਤੇ ਮੂਡ ਸੁਪਰ ਪੌਜ਼ੇਟਿਵ

Sonu-sood-victim -of -corona -virus

ਬਾਲੀਵੁੱਡ ਐਕਟਰ ਸੋਨੂੰ ਸੂਦ ਵੀ ਕੋਰੋਨਾ ਪੌਜ਼ੇਟਿਵ ਹੋ ਗਏ ਹਨ। ਐਕਟਰ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਰਾਹੀਂ ਫੈਨਸ ਨੂੰ ਦਿੱਤੀ।

ਦੱਸ ਦਈਏ ਕਿ ਸੋਨੂੰ ਨੇ ਇੱਕ ਫੋਟੋ ਸ਼ੇਅਰ ਕਰਦਿਆਂ ਲਿਖਿਆ ”ਹੈਲੋ ਦੋਸਤੋ, ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਕੋਰੋਨਾ ਟੈਸਟ ਪੌਜ਼ੇਟਿਵ ਆਇਆ ਹੈ। ਇਸ ਲਈ ਮੈਂ ਆਪਣੇ ਆਪ ਨੂੰ ਕੁਰੰਟੀਨ ਕਰ ਲਿਆ ਹੈ।

ਸੋਨੂੰ ਸੂਦ ਨੇ ਕੋਰੋਨਾ ਲੌਕਡਾਊਨ ਦੌਰਾਨ ਬਹੁਤ ਸਾਰੇ ਲੋੜਵੰਦਾਂ ਦੀ ਮਦਦ ਕੀਤਾ ਤੇ ਹੁਣ ਤਕ ਕਰਦੇ ਆ ਰਹੇ ਹਨ। ਪਰ ਸੋਨੂੰ ਸੂਦ ਖੁਦ ਆਪ ਵੀ ਹੁਣ ਕੋਰੋਨਾ ਦਾ ਸ਼ਿਕਾਰ ਹੋ ਗਏ ਹਨ। ਇਸ ਤੋਂ ਇਲਾਵਾ ਹਾਲ ਹੀ ਦੇ ਵਿਚ ਬੌਲੀਵੁੱਡ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਅਤੇ ਐਕਟਰ ਸੁਮੀਤ ਵਿਆਸ ਨੇ ਵੀ ਜਾਣਕਾਰੀ ਦਿੱਤਾ ਸੀ ਕਿ ਉਹ ਵੀ ਕੋਰੋਨਾ ਪੌਜੇਟਿਵ ਪਾਏ ਗਏ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ