ਸੁਸ਼ਾਂਤ ਦੀ ਖੁਦਕੁਸ਼ੀ ‘ਤੇ ਬੋਲੇ ਸ਼ੇਖਰ ਕਪੂਰ – ਮੈਨੂੰ ਪਤਾ ਸੀ ਤੁਹਾਡਾ ਦਰਦ , ਕੌਣ ਸੀ ਜ਼ਿੰਮੇਵਾਰ

Shekhar Kapur knows Reason behind Sushant's Suicide

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੇ ਕਈ ਅਣਸੁਲਝੇ ਸਵਾਲ ਆਪਣੇ ਪਿੱਛੇ ਛੱਡ ਦਿੱਤੇ ਹਨ। ਐਕਟਰਸ, ਨਿਰਦੇਸ਼ਕ ਸਣੇ ਸਾਰਾ ਬਾਲੀਵੁੱਡ ਸੁਸ਼ਾਂਤ ਦੀ ਮੌਤ ‘ਤੇ ਦੁਖੀ ਹੈ। 34 ਸਾਲ ਦੀ ਉਮਰ ਵਿੱਚ ਇੱਕ ਅਦਾਕਾਰ ਦਾ ਮੌਤ ਨੂੰ ਇੰਝ ਗਲੇ ਲਗਾਉਂਣਾ, ਕੋਈ ਵੀ ਸਮਝ ਨਹੀਂ ਪਾ ਰਿਹਾ। ਹਰ ਕੋਈ ਆਪਣੀ ਆਪਣੀ ਪ੍ਰਤੀਕ੍ਰਿਆ ਦੇ ਰਿਹਾ ਹੈ। ਅਭਿਨੇਤਾ-ਨਿਰਦੇਸ਼ਕ ਸ਼ੇਖਰ ਕਪੂਰ ਨੇ ਵੀ ਸੁਸ਼ਾਂਤ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ। ਉਸਨੇ ਟਵੀਟ ਕੀਤਾ ਹੈ ਕਿ ਅਭਿਨੇਤਾ ਦੀ ਖੁਦਕੁਸ਼ੀ ਬਹੁਤ ਦਰਦਨਾਕ ਹੈ।

ਸ਼ੇਖਰ ਕਪੂਰ ਨੇ ਟਵੀਟ ਕੀਤਾ- ‘ਮੈਨੂੰ ਉਸ ਦਰਦ ਦਾ ਅਹਿਸਾਸ ਸੀ ਜਿਸ ਤੋਂ ਤੁਸੀਂ ਲੰਘ ਰਹੇ ਸੀ। ਮੈਂ ਉਨ੍ਹਾਂ ਲੋਕਾਂ ਦੀ ਕਹਾਣੀ ਜਾਣਦਾ ਹਾਂ ਜਿਨ੍ਹਾਂ ਨੇ ਤੁਹਾਨੂੰ ਕਮਜ਼ੋਰ ਬਣਾਇਆ ਸੀ ਅਤੇ ਜਿਸ ਕਾਰਨ ਤੁਸੀਂ ਮੇਰੇ ਮੋਢੇ ਤੇ ਸਰ ਰੱਖ ਰੋਂਦੇ ਹੁੰਦੇ ਸੀ। ਕਾਸ਼ ਮੈਂ ਪਿਛਲੇ 6 ਮਹੀਨਿਆਂ ਵਿੱਚ ਤੁਹਾਡੇ ਨਾਲ ਹੁੰਦਾ। ਕਾਸ਼ ਕਿ ਤੁਸੀਂ ਮੇਰੇ ਨਾਲ ਗੱਲ ਕੀਤੀ ਹੁੰਦੀ ਜੋ ਕੁਝ ਵੀ ਹੋਇਆ ਉਹ ਕਿਸੇ ਹੋਰ ਦੇ ਕਰਮ ਸੀ, ਤੁਹਾਡੇ ਨਹੀਂ ‘। ਸ਼ੇਖਰ ਦੀ ਇਹ ਪੋਸਟ ਬਹੁਤ ਸਾਰੀਆਂ ਚੀਜ਼ਾਂ ਵੱਲ ਇਸ਼ਾਰਾ ਕਰ ਰਹੀ ਹੈ। ਜਿਵੇਂ ਕਿ ਚਰਚਾ ਸੀ, ਸੁਸ਼ਾਂਤ ਇੰਡਸਟਰੀ ਦੇ ਚੋਟੀ ਦੇ ਨਿਰਦੇਸ਼ਕਾਂ ਦੁਆਰਾ ਉਸਨੂੰ ਕੰਮ ਨਾ ਦੇਣ ਕਾਰਨ ਨਿਰਾਸ਼ ਸੀ। ਇਹ ਵੀ ਚਰਚਾ ਹੈ ਕਿ ਸੁਸ਼ਾਂਤ ਦੇ ਕੁਝ ਵੱਡੇ ਬੈਨਰਾਂ ਨਾਲ ਕੰਮ ਕਰਨ ਤੇ ਪਾਬੰਦੀ ਲਗਾਈ ਗਈ ਸੀ। ਹਾਲਾਂਕਿ ਕਿਸੇ ਕੋਲ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਇਹ ਚੀਜ਼ਾਂ ਕਿੰਨੀਆਂ ਸੱਚੀਆਂ ਹਨ।

ਸ਼ੇਖਰ ਕਪੂਰ ਅਤੇ ਸੁਸ਼ਾਂਤ ਸਿੰਘ ਰਾਜਪੂਤ ਫਿਲਮ ‘ਪਾਣੀ’ ‘ਚ ਇਕੱਠੇ ਕੰਮ ਕਰਨ ਵਾਲੇ ਸਨ। ਕਾਨਜ਼ ਫਿਲਮ ਫੈਸਟੀਵਲ ਵਿੱਚ ਵੀ ਫਿਲਮ ਦੀ ਘੋਸ਼ਣਾ ਕੀਤੀ ਗਈ ਸੀ, ਪਰ ਯਸ਼ ਰਾਜ ਬੈਨਰ ਦੇ ਹੱਥ ਪਿੱਛੇ ਖਿੱਚਣ ਕਾਰਨ ਫਿਲਮ ਠੰਡੇ ਬਸਤੇ ਵਿੱਚ ਚਲੀ ਗਈ। ਅਜਿਹੀਆਂ ਖਬਰਾਂ ਆਈਆਂ ਸਨ ਕਿ ਸ਼ੇਖਰ ਰਿਤਿਕ ਰੋਸ਼ਨ ਨਾਲ ਇਹ ਫਿਲਮ ਬਣਾਉਣਾ ਚਾਹੁੰਦੇ ਸਨ ਪਰ ਆਸ਼ੂਤੋਸ਼ ਗੋਵਾਰਿਕਰ ਦੇ ਮੋਹੇਂਜੋਦਾਰੋ ਦੇ ਕਾਰਨ ਰਿਤਿਕ ਇਸ ਪ੍ਰੋਜੈਕਟ ਦਾ ਹਿੱਸਾ ਨਹੀਂ ਬਣ ਸਕੇ। ਇਸ ਤੋਂ ਇਲਾਵਾ, ਸ਼ੇਖਰ ਇਸ ਫਿਲਮ ਵਿੱਚ ਇੱਕ ਹਾਲੀਵੁੱਡ ਸਟਾਰ ਨੂੰ ਕਾਸਟ ਕਰਨਾ ਚਾਹੁੰਦੇ ਸਨ, ਪਰ ਆਖਰਕਾਰ ਉਸਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਚੁਣਿਆ।

ਇਹ ਵੀ ਪੜ੍ਹੋ : ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕੀਤਾ ਵੱਡਾ ਐਲਾਨ, ਜੂਨ ਮਹੀਨੇ ਵਿੱਚ ਖੁੱਲ੍ਹ ਸਕਦੇ ਨੇ ਸਿਨੇਮਾ ਘਰ

ਸ਼ੇਖਰ ਕਪੂਰ ਨੇ ਇਹ ਵੀ ਕਿਹਾ ਕਿ ਸੁਸ਼ਾਂਤ ਨੇ ਇਸ ਪ੍ਰਾਜੈਕਟ ਲਈ ਸਖਤ ਮਿਹਨਤ ਕੀਤੀ ਸੀ। ਅਤੇ ਜਦੋਂ ਯਸ਼ਰਾਜ ਨੇ ਇਹ ਫਿਲਮ ਬਣਾਉਣ ਤੋਂ ਇਨਕਾਰ ਕਰ ਦਿੱਤਾ, ਤਾਂ ਉਹ ਬਹੁਤ ਨਿਰਾਸ਼ ਹੋ ਗਏ ਸੀ।

ਸੁਸ਼ਾਂਤ ਦੀ ਮੌਤ ਤੋਂ ਬਾਅਦ ਹੁਣ ਲੋਕ ਕਰਨ ਜੌਹਰ, ਆਲੀਆ ਭੱਟ ਵਰਗੇ ਸੈਲੇਬ੍ਰਿਜ ਨੂੰ ਟਰੋਲ ਕਰ ਰਹੇ ਹਨ। ਲੋਕ ਕਹਿ ਰਹੇ ਹਨ ਕਿ ਸੁਸ਼ਾਂਤ ਇੱਕ ਸਟਾਰ ਕਿਡ ਨਹੀਂ ਸੀ, ਇਸ ਲਈ ਉਸਨੂੰ ਇੰਡਸਟਰੀ ਵਿੱਚ ਭਾਈ-ਭਤੀਜਾਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ