ਸਲਮਾਨ ਖਾਨ ਨੇ ਖੋਲਿਆ ਆਪਣੇ ਦਿਲ ਦਾ ਰਾਜ

Salman Khan

ਬਾਲੀਵੁੱਡ ਦੇ ਸੁਪਰਸਟਾਰ ਮੰਨੇ ਜਾਣ ਵਾਲੇ ਸਲਮਾਨ ਖਾਨ ਨੇ ਆਪਣੇ ਦਿਲ ਦਾ ਰਾਜ ਮੀਡੀਆ ਦੇ ਸਾਹਮਣੇ ਖੋਲ੍ਹ ਦਿੱਤਾ ਹੈ, ਉਹਨਾਂ ਦਾ ਕਹਿਣਾ ਹੈ ਹਾਲੇ ਤੱਕ ਮੈਨੂੰ ਕਿਸੇ ਵੀ ਲੜਕੀ ਨੇ ਵਿਆਹ ਦੇ ਲਈ ਪਰਪੋਜ਼ ਨਹੀਂ ਕੀਤਾ ਹੈ। ਉਂਝ ਦੇਖਿਆ ਜਾਵੇ ਤਾਂ ਸਲਮਾਨ ਖਾਨ ਬਾਲੀਵੁੱਡ ਦੇ ਐਲਿਜਿਬਲ ਐਕਟਰ ਮੰਨੇ ਜਾਂਦੇ ਹਨ। ਸਲਮਾਨ ਖਾਨ ਪਿਛਲੇ ਲੰਮੇ ਸਮੇਂ ਤੋਂ ਬਾਲੀਵੁੱਡ ਫਿਲਮ ਇੰਡਸਟਰੀ ਵਿੱਚ ਕੰਮ ਕਰ ਰਹੇ ਹਨ।

Salman Khan

ਸਲਮਾਨ ਖਾਨ ਦਾ ਕਹਿਣਾ ਹੈ ਕਿ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਮੈਨੂੰ ਹਾਲੇ ਤੱਕ ਕਿਸੇ ਵੀ ਕੁੜੀ ਨੇ ਵਿਆਹ ਦੇ ਲਈ ਪਰਪੋਜ਼ ਨਹੀਂ ਕੀਤਾ ਹੈ। ਦੱਸ ਦੇਈਏ ਸਲਮਾਨ ਖਾਨ ਦਾ ਆਪਣੀ ਜਿੰਦਗੀ ਵਿੱਚ ਕਈ ਅਭਿਨੇਤਰੀਆਂ ਨਾਲ ਅਫੇਅਰ ਰਿਹਾ ਹੈ, ਪਰ ਕਿਸੇ ਵੀ ਅਭਿਨੇਤਰੀ ਨੇ ਵਿਆਹ ਲਈ ਪਰਪੋਜ਼ ਨਹੀਂ ਕੀਤਾ।

ਸਲਮਾਨ ਖਾਨ ਨੇ ਕਿਹਾ ਕਿ ਅਜਿਹਾ ਇਸ ਕਰਕੇ ਹੈ ਕਿਉਂਕਿ ਮੈਂ ਕੈਂਡਲ ਡਿਨਰ ਨਹੀਂ ਕਰਦਾ, ਕਿਉਂਕਿ ਕੈਂਡਲਲਾਈਟ ਵਿੱਚ ਮੈਂ ਇਹ ਨਹੀਂ ਦੇਖ ਪਾਉਂਦਾ ਕਿ ਮੈਂ ਖਾ ਕੀ ਰਿਹਾ। ਤੁਹਾਨੂੰ ਦੱਸ ਦੇਈਏ ਇਹਨਾਂ ਦਿਨਾਂ ਵਿੱਚ ਸਲਮਾਨ ਖਾਨ ‘ਦਬੰਗ 3‘ ਦੀ ਸੂਟਿੰਗ ਕਰ ਰਹੇ ਹਨ, ਜਿਸ ਨੂੰ ਕਿ ਪ੍ਰਭੂਦੇਵਾ ਡਾਇਰੈਕਟ ਕਰ ਰਹੇ ਹਨ। ਇਹ ਫਿਲਮ ਦਸੰਬਰ 2019 ਵਿੱਚ ਰਿਲੀਜ਼ ਹੋਵੇਗੀ। /