Shusant Suicide Case: ਨਸ਼ਿਆਂ ਦੇ ਮਾਮਲੇ ਦੇ ਵਿੱਚ ਰਿਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਨੂੰ ਕੀਤਾ ਗ੍ਰਿਫਤਾਰ

rhea-chakraborty-ncb-arrested-showik-chakraborty
Shusant Suicide Case: ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਸ਼ੁੱਕਰਵਾਰ ਨੂੰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਨਸ਼ਿਆਂ ਦੇ ਮਾਮਲੇ ਵਿੱਚ ਰਿਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਅੱਜ ਉਸ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਸੀ। ਮੰਨਿਆ ਜਾ ਰਿਹਾ ਹੈ ਕਿ ਸ਼ੌਵਿਕ ਦੀ ਗ੍ਰਿਫਤਾਰੀ ਤੋਂ ਬਾਅਦ ਰੀਆ ਤੋਂ ਵੀ ਇਕ ਵਾਰ ਫਿਰ ਨਸ਼ਿਆਂ ਬਾਰੇ ਪੁੱਛਗਿੱਛ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: Sidhu Moose Wala vs Babbu Mann: ਸਿੱਧੂ ਮੂਸੇ ਵਾਲਾ ਦੇ ਹੱਕ ਵਿੱਚ ਬੋਲਿਆ ਗੌਂਡਰ ਐੱਨ ਬਦਾਰਜ਼, ਆਖੀ ਇਹ ਵੱਡੀ ਗੱਲ

ਇਸ ਦੇ ਨਾਲ ਹੀ ਸੁਸ਼ਾਂਤ ਦੇ ਹਾਊਸ ਮੈਨੇਜਰ ਸੈਮੁਏਲ ਮੀਰਾਂਡਾ ਦੀ ਵੀ ਗਿਫ੍ਰਤਾਰੀ ਹੋ ਗਈ ਹੈ।ਡੱਰਗਸ ਮਾਮਲੇ ‘ਚ ਦੋਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ।ਅੱਜ ਸਵੇਰ ਤੋਂ ਹੀ NCB ਦੋਨਾਂ ਤੋਂ ਪੁੱਛ ਗਿੱਛ ਕਰ ਰਹੀ ਸੀ।ਜਾਂਚ ‘ਚ ਇਹ ਵੀ ਪਾਤਾ ਲੱਗਾ ਸੀ ਕਿ ਰਿਆ ਸੁਸ਼ਾਂਤ ਲਈ ਇਨ੍ਹਾਂ ਦੋਨਾਂ ਕੋਲੋ ਡੱਰਹਸ ਮੰਗਵਾਂਦੀ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਐਨਸੀਬੀ ਨੇ ਮੁੰਬਈ ਦੀ ਇੱਕ ਅਦਾਲਤ ਨੂੰ ਦੱਸਿਆ ਸੀ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਨਾਰਕੋਟਿਕਸ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਅਬਦੈਲ ਬਾਸੀਤ ਪਰਿਹਾਰ ਨੇ ਕਿਹਾ ਹੈ ਕਿ ਉਹ ਸ਼ੌਵਿਕ ਚੱਕਰਵਰਤੀ ਦੇ ਨਿਰਦੇਸ਼ਾਂ ’ਤੇ ਨਸ਼ੀਲੇ ਪਦਾਰਥਾਂ ਦੀ ਖਰੀਦ ਕਰਦਾ ਸੀ। ਐਨਸੀਬੀ ਨੇ ਇਹ ਜਾਣਕਾਰੀ ਅਦਾਲਤ ਨੂੰ ਦਿੱਤੀ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ