ਅਕਸ਼ੇ ਕੁਮਾਰ ਦੀ ਫਿਲਮ ‘ਬੈੱਲ ਬਾਟਮ’ ਦੇ ਕਾਸਟਿੰਗ ਡਾਇਰੈਕਟਰ ਦੇ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ

Rape-case-registered-against-casting-director-of-Akshay-Kumar's-film-'Bell-Bottom'

ਪੀੜਤਾ ਨੇ ਦੋਸ਼ ਲਾਇਆ ਕਿ ਆਯੂਸ਼ ਤਿਵਾੜੀ ਨੇ ਵਿਆਹ ਦੇ ਬਹਾਨੇ ਉਸ ਨਾਲ ਲੰਬੇ ਸਮੇਂ ਤੱਕ ਬਲਾਤਕਾਰ ਕੀਤਾ। ਆਯੂਸ਼ ਦੇ ਰੂਮਮੇਟ ਦੇ ਖਿਲਾਫ ਬਲਾਤਕਾਰ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ।

ਅਦਾਕਾਰ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ‘ਬੈੱਲ ਬਾਟਮ’ ਕਾਸਟਿੰਗ ਡਾਇਰੈਕਟਰ ਆਯੂਸ਼ ਤਿਵਾੜੀ ਅਤੇ ਉਸ ਦੇ ਰੂਮਮੇਟ ਰਾਕੇਸ਼ ਸ਼ਰਮਾ ਦੇ ਖਿਲਾਫ ਆਈਪੀਸੀ ਦੀ ਧਾਰਾ 376 ਤਹਿਤ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਕਈ ਫਿਲਮਾਂ ਅਤੇ ਓਟੀਟੀ ਵੈੱਬਸਾਈਟਾਂ ਤੇ ਕੰਮ ਕਰਨ ਵਾਲੀ ਇਸ ਅਭਿਨੇਤਰੀ ਨੇ ਦੋਸ਼ ਲਾਇਆ ਕਿ ਆਯੂਸ਼ ਨੇ ਵਿਆਹ ਦੇ ਬਹਾਨੇ ਉਸ ਨਾਲ ਲੰਬੇ ਸਮੇਂ ਤੱਕ ਬਲਾਤਕਾਰ ਕੀਤਾ। ਪੀੜਤਾ ਨੇ ਦੋਸ਼ ਲਾਇਆ ਕਿ ਜਦੋਂ ਉਸਨੇ ਆਪਣੇ ਦੋਸਤ ਰਾਕੇਸ਼ ਨੂੰ ਸ਼ਿਕਾਇਤ ਕੀਤੀ ਤਾਂ ਉਸਨੇ ਉਸ ਨਾਲ ਵੀ ਬਲਾਤਕਾਰ ਕੀਤਾ।

ਦੱਸ ਦਈਏ ਕਿ ਅਕਸ਼ੇ ਨੇ ਇਸ ਫਿਲਮ ਨੂੰ ਤਾਲਾਬੰਦੀ ਵਿਚ ਸ਼ੂਟ ਕੀਤਾ ਸੀ ਅਤੇ ਡੇਢ ਮਹੀਨੇ ਵਿਚ ਹੀ ਇਹ ਫਿਲਮ ਪੂਰੀ ਹੋ ਗਈ ਸੀ। ਫਿਲਮ ਦਾ ਟੀਜ਼ਰ ਵੀ ਰਿਲੀਜ਼ ਹੋ ਗਿਆ ਹੈ। ਅਕਸ਼ੈ ਕੁਮਾਰ ਸਟਾਰਰ ਇਹ ਇੱਕ ਜਾਸੂਸੀ ਫਿਲਮ ਹੈ। ਕਹਾਣੀ 80 ਦੇ ਦਹੈ ਦੀ ਹੈ। ਅਕਸ਼ੇ ਫਿਲਮ ਵਿੱਚ ਇੱਕ ਸੀਕ੍ਰੇਟ ਏਜੰਟ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ