Nora Fatehi ਅਤੇ Prabhu Deva ਦੇ ਵਿਚਕਾਰ ਸਟੇਜ ‘ਤੇ ਅਹਿਮ ਮੁਕਾਬਲਾ, ਵੀਡੀਓ ਵਾਇਰਲ

nora-fatehi-and-prabhu-deva-dance-video-viral

Nora Fatehi ਇੱਕ ਅਭਿਨੇਤਰੀ ਦੇ ਨਾਲ ਨਾਲ ਇੱਕ ਵਧੀਆ ਡਾਂਸਰ ਹੈ। ਉਸ ਦੇ ਡਾਂਸ ਪ੍ਰਸ਼ੰਸਕਾਂ ਦੀ ਗਿਣਤੀ ਬਹੁਤ ਜਿਆਦਾ ਹੋ ਚੁੱਕੀ ਹੈ। ਉਸਨੇ ਕਈ ਬਾਲੀਵੁੱਡ ਫਿਲਮਾਂ ਦੇ ਗੀਤਾਂ ਵਿੱਚ ਆਪਣੇ ਡਾਂਸ ਦੇ ਹੁਨਰ ਨੂੰ ਪ੍ਰਦਰਸ਼ਿਤ ਕੀਤਾ ਹੈ। ਪਰ ਇਸ ਵਾਰ ਉਸਦਾ ਸਾਹਮਣਾ ਵੱਡੇ ਡਾਂਸਰ Prabhu Deva ਨਾਲ ਹੈ। ਰਿਐਲਿਟੀ ਸ਼ੋਅ ‘ਚ ਪਹੁੰਚੀ ਨੋਰਾ ਫਤੇਹੀ ਅਤੇ ਪ੍ਰਭੂਦੇਵਾ ਦੇ ਵਿਚਾਲੇ ਇਸ ਡਾਂਸ ਮੈਚ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ: ਏਕਤਾ ਕਪੂਰ ਨੇ ‘ਨਾਗਿਨ 5’ ਲਈ ਸਵੀਮਿੰਗ ਪੂਲ ‘ਚ ਲਿਆ ਆਡੀਸ਼ਨ, ਵੀਡੀਓ ਵਾਇਰਲ

ਬਾਲੀਵੁੱਡ ਅਭਿਨੇਤਰੀ ਨੋਰਾ ਫਤੇਹੀ ਦੀ ਫਿਲਮ Street Dancer 3D ਡੀ ਜਲਦੀ ਆ ਰਹੀ ਹੈ। ਉਸਨੇ ਰਿਐਲਿਟੀ ਸ਼ੋਅ ਵਿੱਚ Prabhu Deva ਨਾਲ ਆਪਣੀ ਫਿਲਮ ਦੇ ਗਾਣੇ ‘ਮੁਕਾਬਲਾ’ ‘ਤੇ ਡਾਂਸ ਕੀਤਾ। ਦੋਵਾਂ ਨੇ ਬਹੁਤ ਹੀ ਵਧੀਆ ਡਾਂਸ ਕੀਤਾ, ਜਿਸ ਨੂੰ ਦੋਵਾਂ ਦੇ ਪ੍ਰਸੰਸਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ। ਨੋਰਾ ਫਤੇਹੀ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ।

ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੇ ਹੋਏ Nora Fatehi  ਨੇ ਲਿਖਿਆ ਹੈ,’ ਮੈਂ ਤੁਹਾਨੂੰ ਨਹੀਂ ਦੱਸ ਸਕਦੀ ਕਿ ਮੈਂ ਸਟੇਜ ‘ਤੇ ਲੈਜੈਂਡ Prabhu Deva ਨਾਲ ਡਾਂਸ ਕਰਦੀ ਹੋਈ ਕਿੰਨੀ ਘਬਰਾ ਰਹੀ ਸੀ….! ਇੱਥੇ ਮੈਂ ਬੀਟੀਐਸ ਵੀਡੀਓ ਸਾਂਝੀ ਕਰ ਰਹੀ ਹਾਂ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ