NCB ਨੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਅਦਾਕਾਰ ਏਜਾਜ਼ ਖਾਨ ਨੂੰ ਹਿਰਾਸਤ ‘ਚ ਲਿਆ

NCB-arrests-actor-Ijaz-Khan-in-drug-case,

ਬਾਲੀਵੁੱਡ ਅਭਿਨੇਤਾ ਅਤੇ ਬਿੱਗ ਬੌਸ ਦੇ ਸਾਬਕਾ ਮੁਕਾਬਲੇਬਾਜ਼ ਏਜਾਜ਼ ਖਾਨ ਨੂੰ ਮੰਗਲਵਾਰ ਦੇਰ ਰਾਤਹਿਰਾਸਤ ਵਿੱਚ ਲੈ ਲਿਆ ਹੈ। ਬਾਲੀਵੁੱਡ ਅਭਿਨੇਤਾ ਨੂੰ ਨਸ਼ਿਆਂ ਦੇ ਇੱਕ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਹੈ।

ਅਧਿਕਾਰੀ ਨੇ ਦੱਸਿਆ ਕਿ ਜਾਂਚ ਟੀਮ ਨੇ ਇਸ ਸਬੰਧ ਵਿਚ ਅੰਧੇਰੀ ਅਤੇ ਲੋਖੰਡਵਾਲਾ ਖੇਤਰਾਂ ਵਿਚ ਛਾਪੇ ਮਾਰੇ ਹਨ। ਉਨ੍ਹਾਂ ਕਿਹਾ ਕਿ ਖਾਨ ਨੂੰ ਐਨਸੀਬੀ ਦਫ਼ਤਰ ਪਹੁੰਚ ਕੇ ਹਿਰਾਸਤ ਵਿੱਚ ਲੈ ਲਿਆ ਗਿਆ ।

ਅਭਿਨੇਤਾ ਏਜਾਜ਼ ਤੋਂ ਐਨਸੀਬੀ ਨੇ ਘੰਟੇ ਪੁੱਛ-ਗਿੱਛ ਕੀਤੀ, ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਪਹਿਲਾਂ ਐਨਸੀਬੀ ਨੇ ਡਰੱਗ ਮਾਲਕ ਫਾਰੂਕ ਬਤਾਟਾ ਤੋਂ ਤਕਰੀਬਨ 8 ਘੰਟੇ ਪੁੱਛਗਿੱਛ ਕੀਤੀ ਸੀ।

ਫਾਰੂਕ ਦੇ ਬੇਟੇ ਸ਼ਾਦਾਬ ਨੂੰ ਐਨਸੀਬੀ ਨੇ ਪਿਛਲੇ ਹਫ਼ਤੇ ਇੱਕ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤਾ ਸੀ, ਉਸ ਕੋਲੋਂ 2 ਕਰੋੜ ਰੁਪਏ ਦੀ ਨਸ਼ੇ ਦੀ ਖੇਪ ਬਰਾਮਦ ਕੀਤੀ ਗਈ ਸੀ। ਸ਼ਾਦਾਬ ਤੋਂ ਪੁੱਛਗਿੱਛ ਦੌਰਾਨ ਕਈ ਮਸ਼ਹੂਰ ਨਾਮਾਂ ਦਾ ਖੁਲਾਸਾ ਹੋਇਆ ਹੈ। ਜਿਵੇਂ ਹੀ ਏਜਾਜ਼ ਖਾਨ ਰਾਜਸਥਾਨ ਤੋਂ ਮੁੰਬਈ ਪਹੁੰਚੇ ਤਾਂ ਐਨਸੀਬੀ ਨੇ ਨੋਟਿਸ ਦਿੰਦੇ ਹੋਏ ਉਸਨੂੰ ਹਿਰਾਸਤ ਵਿੱਚ ਲੈ ਲਿਆ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ