Kangana Ranuat vs BMS: ਅੱਜ ਇਤਿਹਾਸ ਫਿਰ ਆਪਣੇ ਆਪ ਨੂੰ ਦਹੁਰਾਏਗਾ, ਫਿਰ ਬਣੇਗਾ ਇਹ ਮੰਦਰ: ਕੰਗਨਾ ਰਣੌਤ

kangana-ranaut-vs-bms-kangana-ranaut-office
Kangana Ranuat vs BMS: ਬੀ. ਐੱਮ. ਸੀ., ਅਦਾਕਾਰਾ ਕੰਗਨਾ ਰਣੌਤ ਅਤੇ ਸ਼ਿਵਸੈਨਾ ਵਿਚਕਾਰ ਦਾ ਵਿਵਾਦ ਵੱਧ ਗਿਆ ਹੈ। ਕੰਗਨਾ ਹਿਮਾਚਲ ਤੋਂ ਨਿਕਲ ਕੇ ਮੁੰਬਈ ਆ ਪਹੁੰਚ ਰਹੀ ਹੈ, ਉਥੇ ਬੀ. ਐੱਮ. ਸੀ. ਨੇ ਕੰਗਨਾ ਦੇ ਦਫ਼ਤਰ ‘ਤੇ ਭੰਨਤੋੜ ਕੀਤੀ। ਇਸ ਦੀ ਖ਼ਬਰ ਮਿਲਦਿਆਂ ਹੀ ਕੰਗਨਾ ਨੇ ਟਵੀਟ ‘ਤੇ ਟਵੀਟ ਕੀਤੇ ਹਨ।

ਉਨ੍ਹਾਂ ਲਿਖਿਆ, ‘ਮਨੀਕਰਨਿਕਾ ਫਿਲਮਜ਼ ‘ਚ ਪਹਿਲੀ ਵਾਰ ਅਯੁੱਧਿਆ ਦਾ ਐਲਾਨ ਹੋਇਆ, ਇਹ ਮੇਰੇ ਲਈ ਇੱਕ ਇਮਾਰਤ ਨਹੀਂ ਰਾਮ ਮੰਦਰ ਹੀ ਹੈ, ਅੱਜ ਉੱਥੇ ਬਾਬਰ ਆਇਆ ਹੈ, ਅੱਜ ਇਤਿਹਾਸ ਫ਼ਿਰ ਖ਼ੁਦ ਨੂੰ ਦੁਹਰਾਏਗਾ, ਰਾਮ ਮੰਦਰ ਫਿਰ ਟੁੱਟੇਗਾ ਪਰ ਯਾਦ ਰੱਖ ਬਾਬਰ…ਇਹ ਮੰਦਰ ਫਿਰ ਬਣੇਗਾ, ਇਹ ਮੰਦਰ ਫਿਰ ਬਣੇਗਾ, ਜੈਅ ਸ੍ਰੀ ਰਾਮ, ਜੈਅ ਸ੍ਰੀ ਰਾਮ, ਜੈਅ ਸ੍ਰੀ ਰਾਮ।’ ਕੰਗਨਾ ਨੇ ਇੱਕ ਵਾਰ ਫਿਰ ਟਵੀਟ ‘ਚ ਪਾਕਿਸਤਾਨ ਸ਼ਬਦ ਦਾ ਇਸਤੇਮਾਲ ਕੀਤਾ।

ਇਹ ਵੀ ਪੜ੍ਹੋ: Bollywood News: ਰਿਆ ਚੱਕਰਵਰਤੀ ਤੋਂ ਬਾਅਦ ਹੁਣ NCB ਨੇ ਕੀਤੀ ਬਾਲੀਵੁੱਡ ਦੀਆਂ ਡਰੱਗਜ਼ ਲੈਣ ਵਾਲੀਆਂ ਹਸਤੀਆਂ ਦੀ ਲਿਸਟ ਤਿਆਰ

ਦੱਸ ਦੇਈਏ ਕਿ ਮੁੰਬਈ ਜਾਣ ਲਈ ਕੰਗਨਾ ਇਸ ਸਮੇਂ ਚੰਡੀਗੜ੍ਹ ‘ਚ ਹੈ। ਉਹ ਇੱਥੇ ਮੁੰਬਈ ਲਈ ਫਲਾਈਟ ਲਵੇਗੀ। ਦੱਸ ਦੇਈਏ ਕਿ ਹਿਮਾਚਲ ਦੇ ਮੰਡੀ ‘ਚ ਕੰਗਨਾ ਦਾ ਪੁਰਾਣਾ ਘਰ ਹੈ। ਕੰਗਨਾ ਦੀ ਭੈਣ ਰੰਗੋਲੀ ਚੰਦੇਲ, ਨਿੱਜੀ ਸਹਾਇਕ ਤੇ ਸੁਰੱਖਿਆ ਮੁਲਾਜ਼ਮ ਉਨ੍ਹਾਂ ਨਾਲ ਹਨ। ਵਾਈ ਸ਼੍ਰੇਣੀ ਦੀ ਸੁਰੱਖਿਆ ਮਿਲਣ ਤੋਂ ਬਾਅਦ ਸੀ. ਆਰ. ਪੀ. ਐੱਫ. ਦਸਤੇ ਨੇ ਮੰਗਲਵਾਰ ਦੇਰ ਰਾਤ ਮਨਾਲੀ ਪਹੁੰਚ ਕੇ ਉਨ੍ਹਾਂ ਦੀ ਸੁਰੱਖਿਆ ਦਾ ਜ਼ਿੰਮਾ ਸੰਭਾਲ ਲਿਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ