ਕੰਗਨਾ ਦਾ ਟਵਿੱਟਰ ਤੇ ਇਹ ਖੁੱਲਾ ਚੈਂਲੇਂਜ, ‘ਕੋਈ ਗ਼ਲਤ ਸਾਬਤ ਕਰਦੇ ਤਾਂ ਹਮੇਸ਼ਾਂ ਲਈ ਟਵਿੱਟਰ ਛੱਡ ਦਿਆਂਗੀ’

Kangana Ranaut latest tweet open challenge on Twitter

ਬੋਲੀਵੁੱਡ ਅਦਾਕਾਰ ਕੰਗਨਾ ਰਣੌਤ ਸੁਸ਼ਾਂਤ ਸਿੰਘ ਦੀ ਮੌਤ ਤੋਂ ਬਾਦ ਲਗਾਤਰ ਸੋਸ਼ਲ ਮੀਡਿਆ ਤੇ ਐਕਟਿਵ ਹੈ। ਕੰਗਨਾ ਅਪਣੇ ਟਵਿੱਟਰ ਅਕਾਊਂਟ ਤੋਂ ਲੋਕਾਂ ਤੇ ਲਾਗਤਾਰ ਨਿਸ਼ਾਨਾ ਸਾਧ ਰਹੀ ਹੈ। ਬੋਲੀਵੁੱਡ ਕਲਾਕਾਰ ਤੋਂ ਇਲਾਵਾ ਕੰਗਣਾ ਮਹਰਾਸਟਰ ਸਰਕਾਰ ਤੇ ਵੀ ਨਿਸ਼ਾਨਾ ਲਾਉਂਦੀ ਨਜ਼ਰ ਆ ਰਹੀ ਹੈ। ਕੰਗਨਾ ਨੇਪੋਟੀਜ਼ਮ ਅਤੇ ਬੋਲੀਵੁਡ ਵਿੱਚ ਡਰੱਗਸ ਨੁੰ ਲੈਕੇ ਵੀ ਆਵਾਜ਼ ਚੁੱਕ ਰਹੀ ਹੈ। ਇਸ ਵਿਚਕਾਰ ਕੰਗਨਾ ਦਾ ਇਕ ਟਵੀਟ ਚਰਚਾ ਵਿੱਚ ਆਇਆ ਹੈ। ਇਸ ਟਵੀਟ ਵਿੱਚ ਉਸਨੇ ਚਣੌਤੀ ਦਿੱਤੀ ਹੈ ਕੀ ਕੋਈ ਉਸ ਨੂੰ ਗ਼ਲਤ ਸਾਬਤ ਕਰਦੇ ਤਾਂ ਉਹੋ ਹਮੇਸ਼ਾਂ ਲਈ ਟਵਿੱਟਰ ਛੱਡ ਦੇਵੇਗੀ।

ਕੰਗਨਾ ਰਣੌਤ ਨੇ ਟਵੀਟ ‘ਚ ਲਿਖਿਆ ਹੈ, ‘ਮੈਨੂੰ ਲੜਾਕੂ ਇਨਸਾਨ ਸਮਝਿਆ ਜਾ ਰਿਹਾ ਹੈ ਪਰ ਇਹ ਸੱਚ ਨਹੀਂ ਹੈ। ਮੇਰੇ ਕੋਲ ਵੀ ਲੜਾਈ ਸ਼ੁਰੂ ਕਰਨ ਦਾ ਰਿਕਾਰਡ ਨਹੀਂ ਹੈ। ਜੇ ਕੋਈ ਇਹ ਸਾਬਿਤ ਕਰ ਦੇਵੇ ਤਾਂ ਮੈਂ ਟਵਿੱਟਰ ਛੱਡ ਦਵਾਂਗੀ। ਮੈਂ ਕਦੀ ਵੀ ਕੋਈ ਵੀ ਲੜਾਈ ਨਹੀਂ ਕੀਤੀ ਪਰ ਖ਼ਤਮ ਜ਼ਰੂਰ ਕੀਤੀ ਹੈ। ਭਗਵਾਨ ਸ੍ਰੀ ਕਿਸ਼ਨ ਨੇ ਕਿਹਾ ਕਿ ਜਦੋਂ ਕੋਈ ਤੁਹਾਨੂੰ ਲੜਾਈ ਦੀ ਚੁਣੌਤੀ ਦੇਵੇ ਤਾਂ ਉਸ ਨੂੰ ਕਦੇ ਇਨਕਾਰ ਨਾ ਕਰੋ।’

ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ ਦੇ ਵਿੱਚ ਆਏ ਦਿਲਜੀਤ ਦੁਸਾਂਝ, ਕਿਹਾ ‘ਕਿਸਾਨ ਬਚਾਓ ਦੇਸ਼ ਬਚਾਓ’

ਕੰਗਨਾ ਵਲੋਂ ਕੀਤਾ ਇਹ ਟਵੀਟਰ ਪੋਸਟ ਕਾਫੀ ਵਾਇਰਲ ਹੋਇਆ ਹੈ ਤੇ ਲੋਕਾਂ ਨੇ ਇਸ ਟਵੀਟ ਤੇ ਬਹੁਤ ਕਮੇਂਟ ਕੀਤੇ ਹਨ। ਸਿਰਫ ਇਹੀ ਨਹੀਂ ਕੰਗਨਾ ਨੇ ਇਸ ਤੋਂ ਪਹਿਲਾ ਵੀ ਕਈ ਟਵੀਟ ਕੀਤੇ ਨੇ ਜੋ ਖੂਬ ਵਾਇਰਲ ਹੋ ਰਹੇ ਹਨ , ਕੰਗਨਾ ਆਪਣੇ ਟਵੀਟ ਰਹੀ ਲੋਕ ਨੂੰ ਜਵਾਬ ਦਿੰਦੀ ਰਹਿੰਦੀ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ