Angrezi Medium ਨਾਲ ਕਰ ਰਹੇ ਵਾਪਸੀ ਕੈਂਸਰ ਪੀੜਤ Irrfan Khan ਦਾ ਇਮੋਸ਼ਨਲ ਮੈਸਜ , ਜਾਣੋ ਕਦੋ ਹੋਵੇਗਾ ਟ੍ਰੇਲਰ ਰਿਲੀਜ਼

irrfan-khan-emotional-message-he-is-unable-to-promote-his-upcoming-movie-angrezi-medium

Angrezi Medium: ਬਾਲੀਵੁੱਡ ਅਭਿਨੇਤਾ Irrfan Khan ਦੀ ਫਿਲਮ Angrezi Medium ਦਾ ਟ੍ਰੇਲਰ 13 ਫਰਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਜੋ ਕਿ ਵੈਲੇਨਟਾਈਨ ਡੇਅ ਤੋਂ ਇਕ ਦਿਨ ਪਹਿਲਾਂ ਰਿਲੀਜ਼ ਹੋਣ ਜਾ ਰਿਹਾ ਹੈ। ਫਿਲਮ ਦੇ ਟ੍ਰੇਲਰ ਤੋਂ ਪਹਿਲਾਂ Irrfan Khan ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਰਿਤਿਕ ਰੋਸ਼ਨ ਅਤੇ ਵਰੁਣ ਧਵਨ ਵਰਗੇ ਮਹਾਨ ਅਦਾਕਾਰ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਪਰ ਸਾਂਝਾ ਕਰ ਰਹੇ ਹਨ ਜਿਸ ਵਿੱਚ Irrfan Khan ਪ੍ਰਸ਼ੰਸਕਾਂ ਨੂੰ Angrezi Medium ਨੂੰ ਵੇਖਣ ਦੀ ਅਪੀਲ ਕਰ ਰਿਹਾ ਹੈ, ਨਾਲ ਹੀ ਇਹ ਵੀ ਕਹਿੰਦਾ ਹੈ ਕਿ ਉਹ ਆਪਣੀ ਬਿਮਾਰੀ ਕਾਰਨ ਫਿਲਮ ਦੀ ਪ੍ਰੋਮੋਸ਼ਨ ਨਹੀਂ ਕਰ ਪਾ ਰਿਹਾ ਹੈ।

Irrfan Khan  ਦੀ ਇਸ ਵੌਇਸ ਓਵਰ ਵੀਡੀਓ ਵਿਚ, ਤੁਹਾਨੂੰ Angrezi Medium ਦੀ ਸ਼ੂਟਿੰਗ ਦੌਰਾਨ ਲਈਆਂ ਗਈਆਂ ਤਸਵੀਰਾਂ ਵੇਖਣ ਨੂੰ ਮਿਲਣਗੀਆਂ। ਵੀਡੀਓ ਵਿਚ Irrfan Khan ਕਹਿੰਦਾ ਹੈ, “ਹੈਲੋ ਭਰਾਵੋ ਅਤੇ ਭੈਣੋ। ਨਮਸਕਾਰ। ਮੈਂ ਇਰਫਾਨ ਖਾਨ ਹਾਂ। ਮੈਂ ਅੱਜ ਤੁਹਾਡੇ ਨਾਲ ਵੀ ਹਾਂ ਅਤੇ ਨਾਲ ਨਹੀਂ ਵੀ ਹਾਂ। ਖੈਰ। Angrezi Medium ਵਿਚ ਇਹ ਫਿਲਮ ਮੇਰੇ ਲਈ ਬਹੁਤ ਖ਼ਾਸ ਹੈ।”

ਮੇਰੀ ਦਿਲੀਂ ਇੱਛਾ ਸੀ ਕਿ ਜਿੰਨੇ ਪਿਆਰ ਨਾਲ ਅਸੀਂ ਇਸ ਫਿਲਮ ਨੂੰ ਬਣਾਇਆ ਹੈ ਉਹਨੇ ਪਿਆਰ ਨਾਲ ਇਸ ਫਿਲਮ ਦਾ ਪ੍ਰੋਮੋਸ਼ਨ ਕਰੀਏ। ਪਰ ਕੁਝ ਅਣਚਾਹੇ ਮਹਿਮਾਨ ਮੇਰੇ ਸਰੀਰ ਦੇ ਅੰਦਰ ਬੈਠੇ ਹਨ, ਉਹ ਗੱਲਬਾਤ ਕਰ ਰਹੇ ਹਨ। ਕਹਾਵਤ ਹੈ ਕਿ When life gives you a lemons, you make a lemonade. ਇਸ ਨੂੰ ਬੋਲਾਂ ਦੇ ਵਿੱਚ ਬਹੁਤ ਚੰਗਾ ਮਹਿਸੂਸ ਹੁੰਦਾ ਹੈ, ਪਰ ਜਦੋਂ ਜ਼ਿੰਦਗੀ ਸੱਚਮੁੱਚ ਤੁਹਾਡੇ ਹੱਥਾਂ ਵਿਚ ਨਿੰਬੂ ਦੇ ਦਿੰਦੀ ਹੈ, ਤਾਂ ਉਸ ਤੋਂ ਸ਼ਿਕੰਜੀ ਬਣਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ”

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ