ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਕੋਰੋਨਾ ਰਿਪੋਰਟ ਮਿਲੀ ਪੌਜ਼ੇਟਿਵ, ਸੋਸ਼ਲ ਮੀਡੀਆ ‘ਤੇ ਦਿੱਤੀ ਜਾਣਕਾਰੀ

Fashion-designer-Manish-Malhotra's-corona-report-positive

ਬਾਲੀਵੁੱਡ ‘ਚ ਵੀ ਕਈ ਸਿਤਾਰੇ ਸੁਰੱਖਿਆ ਰੱਖਣ ਤੋਂ ਬਾਅਦ ਵੀ ਇਸ ਦਾ ਸ਼ਿਕਾਰ ਹੋ ਗਏ ਹਨ। ਹਾਲ ਹੀ ਵਿੱਚ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਵੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ।

ਮਨੀਸ਼ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਫੋਟੋ ਸ਼ੇਅਰ ਕਰਦਿਆਂ ਲਿਖਿਆ ਕਿ, ‘ਮੇਰਾ ਕੋਵਿਡ 19 ਟੈਸਟ ਪੌਜ਼ੇਟਿਵ ਆਇਆ ਹੈ। ਜਿਵੇਂ ਹੀ ਟੈਸਟ ਦੀ ਰਿਪੋਰਟ ਆਈ ਹੈ, ਮੈਂ ਤੁਰੰਤ ਆਪਣੇ ਆਪ ਨੂੰ ਘਰ ‘ਚ ਅਲੱਗ ਕਰ ਲਿਆ ਅਤੇ ਸਾਰੇ ਨਿਯਮਾਂ ਦਾ ਸਹੀ ਪਾਲਣ ਕਰ ਰਿਹਾ ਹਾਂ। ਡਾਕਟਰ ਵੀ ਮੇਰੀ ਪੂਰੀ ਦੇਖਭਾਲ ਕਰ ਰਹੇ ਹਨ। ਕ੍ਰਿਪਾ ਕਰਕੇ ਸਾਰੇ ਸੁਰੱਖਿਅਤ ਰਹੋ ਅਤੇ ਦੇਖਭਾਲ ਕਰੋ।’

ਦੇਸ਼ ‘ਚ ਕੋਰੋਨਾ ਦੀ ਦੂਜੀ ਲਹਿਰ ਬੇਕਾਬੂ ਹੋ ਚੁੱਕੀ ਹੈ। ਤੀਜੇ ਦਿਨ ਲਗਾਤਾਰ ਦੋ ਲੱਖ ਤੋਂ ਜ਼ਿਆਦਾ ਨਵੇਂ ਕੋਰੋਨਾ ਕੇਸ ਆਏ ਹਨ। ਏਨਾ ਹੀ ਨਹੀਂ  ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ ਪਿਛਲੇ 24 ਘੰਟਿਆਂ ‘ਚ 234692 ਨਵੇਂ ਕੋਰੋਨਾ ਕੇਸ ਆਏ ਤੇ 1341 ਮਰੀਜ਼ਾਂ ਦੀ ਜਾਨ ਚਲੇ ਗਈ।

ਹਾਲਾਂਕਿ 1,23,354 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਵੀਰਵਾਰ 2,17,353 ਨਵੇਂ ਕੇਸ ਆਏ ਸਨ। ਉੱਥੇ ਹੀ ਸਤੰਬਰ ‘ਚ ਸਭ ਤੋਂ ਜ਼ਿਆਦਾ 1290 ਮੌਤਾਂ ਹੋਈਆਂ ਸਨ।

 

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ