ਡਰੱਗਸ ਕੇਸ ‘ਚ ਨਾਮ ਆਉਣ ਤੋਂ ਦੀਆ ਮਿਰਜ਼ਾ ਨੇ ਦਿੱਤੀ ਟਵਿੱਟਰ ਤੇ ਸਫਾਈ, ਇਕ ਤੋਂ ਬਾਦ ਇੱਕ ਕੀਤੇ ਤਿੰਨ ਟਵੀਟ

Dia Mirza's cleansing on Twitter, three tweets in a row

ਦੀਆ ਮਿਰਜ਼ਾ ਨੇ ਡਰੱਗਸ ਕੇਸ ‘ਚ ਨਾਮ ਆਉਣ ‘ਤੇ ਸਪਸ਼ਟੀਕਰਨ ਦਿੱਤਾ ਹੈ। ਦੀਆ ਮਿਰਜ਼ਾ ਨੇ ਇਕ ਤੋਂ ਇੱਕ ਬਾਦ ਤਿੰਨ ਟਵੀਟ ਕੀਤੇ ਅਤੇ ਉਸਨੇ ਕਿਹਾ ਕਿ ਜ਼ਿੰਦਗੀ ਵਿਚ ਉਸਨੇ ਕਦੇ ਨਸ਼ਾ ਨਹੀਂ ਕੀਤਾ। ਜੋ ਵੀ ਖ਼ਬਰ ਆ ਰਹੀਆਂ ਹਨ ਉਹ ਪੂਰੀ ਤਰ੍ਹਾਂ ਝੂਠੀਆਂ ਹਨ। ਮੇਰਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਮੈ ਇਸ ਦੇ ਖਿਲਾਫ ਕਾਨੂੰਨੀ ਲੜਾਈ ਲੜਾਂਗੀ।

ਐਨਸੀਬੀ ਦੇ ਸੂਤਰਾਂ ਅਨੁਸਾਰ ਅਦਾਕਾਰਾ ਦੀਆ ਮਿਰਜ਼ਾ ਦਾ ਨਾਮ ਡਰੱਗਸ ਕੇਸ ਵਿੱਚ ਆਇਆ ਹੈ। ਡਰੱਗਸ ਪੈਡਲਰ ਅਨੁਜ ਕੇਸ਼ਵਾਨੀ ਨੇ ਪੁੱਛਗਿੱਛ ਵਿੱਚ ਦੀਆ ਮਿਰਜ਼ਾ ਦਾ ਨਾਂ ਲਿਆ ਹੈ। ਅਨੁਜ ਨੇ ਕਿਹਾ ਕੀ ਦੀਆ ਦਾ ਮੈਨੇਜਰ ਨਸ਼ੇ ਖਰੀਦਦਾ ਸੀ, ਹੁਣ ਐਨਸੀਬੀ ਇਸ ਮਾਮਲੇ ਵਿੱਚ ਛੇਤੀ ਹੀ ਪੁੱਛਗਿੱਛ ਲਈ ਦੀਆ ਮਿਰਜ਼ਾ ਨੂੰ ਸੰਮਨ ਭੇਜ ਸਕਦੀ ਹੈ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ