ਦੀਪਿਕਾ ਪਾਦੁਕੋਣ ਨੇ ਕੀਤਾ ਆਪਣੇ ਬਚਪਨ ਦੇ ਰਾਜ਼ ਦਾ ਖੁਲਾਸਾ, ਆਡੀਓ ਡਾਇਰੀ ਰਾਹੀਂ ਦੱਸੀ ਸਾਰੀ ਗੱਲ

Deepika-Padukone-reveals-a-secret-of-her-childhood

ਦੀਪਿਕਾ ਪਾਦੁਕੋਣ ਨੇ ਆਪਣੇ ਪਸੰਦੀਦਾ ਟੀਵੀ ਸ਼ੋਅ ਦਾ ਖੁਲਾਸਾ ਕੀਤਾ ਹੈ| ਦੀਪਿਕਾ ਨੂੰ ਛੋਟੇ ਅਜੂਬਾ ਸ਼ੋਅ ਵਿੱਚ ਵਿੱਕੀ ਦਾ ਕਿਰਦਾਰ ਪਸੰਦ ਹੈ। ਇਸ ਦੇ ਨਾਲ ਹੀ ਦੀਪਿਕਾ ਨੇ ਫੈਨਜ਼ ਨੂੰ ਪੁੱਛਿਆ ਕਿ ਕਿਸ ਸ਼ੋਅ ਨੂੰ ਉਹ ਬੇਹੱਦ ਮਿਸ ਕਰ ਰਹੇ ਹਨ? ਦੀਪਿਕਾ ਇਸ ਸ਼ੋਅ ਨੂੰ ਦੁਬਾਰਾ ਦੇਖਣਾ ਸ਼ੁਰੂ ਕਰ ਦੇਵੇਗੀ। “Small Wonder ” ਇੱਕ ਪ੍ਰਸਿੱਧ ਅਮਰੀਕੀ ਟੀਵੀ ਸ਼ੋਅ ਹੈ ਜੋ ਇੱਕ ਕਾਮੇਡੀ ਸਾਇੰਸ ਫਿਕਸ਼ਨ ਸ਼ੋਅ ਸੀ।

ਦੀਪਿਕਾ ਪਾਦੁਕੋਣ ਨੇ ਆਪਣੇ ਪਸੰਦੀਦਾ ਟੀਵੀ ਸ਼ੋਅ ਦਾ ਖੁਲਾਸਾ ਕੀਤਾ ਹੈ। ਦੀਪਿਕਾ ਨੇ ਆਪਣੇ ਬਚਪਨ ਦੇ ਪਲਾਂ ਨੂੰ ਆਪਣੀ ਆਡੀਓ ਡਾਇਰੀ ਵਿੱਚ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਹੋਏ ਕਿਹਾ ਕਿ ਉਹ ”Small Wonder ”  ਸ਼ੋਅ ਨੂੰ ਦੇਖਦਿਆਂ ਵੱਡੀ ਹੋਈ। ਦੀਪਿਕਾ ਨੇ ਦੱਸਿਆ ਕਿ ਸਕੂਲ ਤੋਂ ਘਰ ਆਉਂਦੇ ਹੀ ਉਹ “Small Wonder ” ਸ਼ੋਅ ਨੂੰ ਵੇਖਣ ਲਗ ਜਾਂਦੀ ਸੀ।

ਸੀਜ਼ਨ 4 ਦਾ ਸ਼ੋਅ 1985 ਤੋਂ 1989 ਤੱਕ ਚੱਲਿਆ।  ਜੱਦ ਇਹ ਪੂਰੀ ਦੁਨੀਆ ‘ਚ ਸਰਕੂਲੇਟ ਹੋਇਆ ਤੱਦ ਇਸ ਨੂੰ ਕਾਫੀ ਪਸੰਦ ਕੀਤਾ ਗਿਆ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਵੀ ਇਸ ਸ਼ੋਅ ਦੀ ਫੈਨ ਹੈ। ਆਪਣੀ ਆਡੀਓ ਡਾਇਰੀ ‘ਚ ਦੀਪਿਕਾ ਅਗੇ ਵੀ ਆਪਣੀ ਜ਼ਿੰਦਗੀ ਨਾਲ ਮੋਮੈਂਟ ਨੂੰ ਸ਼ੇਅਰ ਕਰਦੀ ਰਹੇਗੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ